Walmart ਦੇ 2000 ਤੋਂ ਵਧ ਕਰਮਚਾਰੀਆਂ ‘ਤੇ ਡਿੱਗੇਗੀ ਛਾਂਟੀ ਦੀ ਗਾਜ

ਦਿੱਗਜ ਅਮਰੀਕੀ ਰਿਟੇਲ ਕੰਪਨੀ ਵਾਲਮਾਰਟ 2,000 ਤੋਂ ਵਧ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਵਾਲਮਾਰਟ ਇੰਕ. ਅਮਰੀਕਾ ਦੇ 5 ਈ-ਕਾਮਰਸ ਵੇਅਰਹਾਊਸਾਂ ਨੂੰ ਬੰਦ ਕਰੇਗੀ। ਨਿਊਜ਼ ਏਜੰਸੀ ਬਲੂਮਬਰਗ ਨੇ ਇਕ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਹੈ।
ਜਾਣੋ ਕਿੱਥੇ-ਕਿੱਥੇ ਛਾਂਟੀ ਹੋ ​​ਰਹੀ ਹੈ
-ਫੋਰਟ ਵਰਥ ਅਤੇ ਟੈਕਸਾਸ ‘ਚ 1,000 ਲੋਕਾਂ ਤੋਂ ਵੱਧ ਦੀ ਛਾਂਟੀ ਕੀਤੀ ਜਾ ਰਹੀ ਹੈ।
-ਪੈਨਸਿਲਵੇਨੀਆ ਫੁਲਫਿਲਮੈਂਟ ਸੈਂਟਰ ਤੋਂ 600 ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।

ਫਲੋਰੀਡਾ ‘ਚ 400 ਲੋਕਾਂ ਦੀ ਛਾਂਟੀ ਕੀਤੀ ਜਾ ਹੈ।
-ਨਿਊਜਰਸੀ ‘ਚ 200 ਲੋਕਾਂ ਦੀ ਨੌਕਰੀ ਜਾ ਰਹੀ ਹੈ।
-ਇਸ ਤੋਂ ਇਲਾਵਾ ਕੰਪਨੀ ਕੈਲੀਫੋਰਨੀਆ ‘ਚ ਕਰਮਚਾਰੀਆਂ ਨੂੰ ਘੱਟ ਕਰਨ ਦੀ ਯੋਜਨਾ ‘ਤੇ ਵੀ ਕੰਮ ਕਰ ਰਹੀ ਹੈ ਅਤੇ ਛਾਂਟੀ ਕੀਤੀ ਜਾ ਰਹੀ ਹੈ।
ਵਾਲਮਾਰਟ ਵੱਲੋਂ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਇਸ ਤੋਂ ਪਹਿਲਾਂ 23 ਮਾਰਚ ਦੀ ਇੱਕ ਰਿਪੋਰਟ ‘ਚ ਨਿਊਜ਼ ਏਜੰਸੀ ਰਾਇਟਰਜ਼ ਨੇ ਕਿਹਾ ਸੀ ਕਿ ਵਾਲਮਾਰਟ ਦੀਆਂ 5 ਸੁਵਿਧਾਵਾਂ ‘ਚ ਕੰਮ ਕਰ ਰਹੇ ਸੈਂਕੜੇ ਕਰਮਚਾਰੀਆਂ ਨੂੰ 90 ਦਿਨਾਂ ਦੇ ਅੰਦਰ ਦੂਜੀ ਨੌਕਰੀ ਲੱਭਣ ਲਈ ਕਿਹਾ ਗਿਆ ਹੈ।
ਕੰਪਨੀ ਨੇ ਪਿਛਲੇ ਮਹੀਨੇ ਆਪਣੇ ਗੋਦਾਮਾਂ ‘ਤੇ ਸਟਾਫ ਦੀ ਗਿਣਤੀ ਘਟਾਉਣ ਦੀ ਗੱਲ ਕੀਤੀ ਸੀ ਪਰ ਇਸ ਦੌਰਾਨ ਕੰਪਨੀ ਨੇ ਕੋਈ ਖ਼ਾਸ ਜਾਣਕਾਰੀ ਨਹੀਂ ਦਿੱਤੀ ਸੀ। ਕੰਪਨੀ ਵਲੋਂ ਰੈਗੂਲੇਟਰੀ ਫਾਈਲਿੰਗ ‘ਚ ਛਾਂਟੀ ਦੀ ਪੂਰੀ ਡਿਟੇਲ ਮਿਲੇਗੀ। ਹਾਲਾਂਕਿ ਕੰਪਨੀ ਨੇ ਇਹ ਵੀ ਕਿਹਾ ਕਿ ਛਾਂਟੀ ਕੀਤੇ ਕਰਮਚਾਰੀ ਉਸੇ ਸੰਸਥਾ ‘ਚ ਕਿਸੇ ਹੋਰ ਭੂਮਿਕਾ ‘ਚ ਕੰਮ ਕਰਨ ਬਾਰੇ ਵਿਚਾਰ ਕਰ ਸਕਦੇ ਹਨ।

ਮਹੱਤਵਪੂਰਨ ਗੱਲ ਇਹ ਹੈ ਕਿ ਕੰਪਨੀ ਦੇ ਕੁਝ ਕਰਮਚਾਰੀਆਂ ਨੂੰ ਛਾਂਟੀ ਦੇ ਜ਼ਰੀਏ ਬਰਖ਼ਾਸਤ ਕੀਤਾ ਜਾ ਸਕਦਾ ਹੈ, ਪਰ ਇਸ ਦੀ ਹੋਰ ਵਿਸਥਾਰ ਦੀ ਯੋਜਨਾ ਹੈ। ਵਾਲਮਾਰਟ ਦੇ ਬੁਲਾਰੇ ਰੈਂਡੀ ਹੈਂਗਰੋਵ ਨੇ ਕਿਹਾ ਕਿ ਕੰਪਨੀ ਹੋਰ ਖੇਤਰਾਂ ‘ਚ ਵੀ ਵਿਸਤਾਰ ਕਰ ਰਹੀ ਹੈ। ਇਸ ਯੋਜਨਾ ਦੇ ਤਹਿਤ ਵੱਧ ਤੋਂ ਵੱਧ ਆਨਲਾਈਨ ਆਰਡਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਕੁਝ ਸਟੋਰਾਂ ਅਤੇ ਪੂਰਤੀ ਕੇਂਦਰਾਂ ‘ਚ ਬਦਲਾਅ ਕੀਤੇ ਜਾਣਗੇ। ਅਜਿਹੇ ‘ਚ ਸੰਭਾਵਨਾ ਹੈ ਕਿ ਕੰਪਨੀ ਕੁਝ ਕਰਮਚਾਰੀਆਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੀ ਵਿਵਸਥਾ ਵੀ ਕਰ ਸਕਦੀ ਹੈ।
ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਵਾਲਮਾਰਟ ਦੇ ਕੁੱਲ ਕਿੰਨੇ ਕਰਮਚਾਰੀਆਂ ‘ਤੇ ਇਸ ਦਾ ਅਸਰ ਦੇਖਣ ਨੂੰ ਮਿਲੇਗਾ। ਵਿਸਤਾਰ ਅਤੇ ਸੰਸਥਾਗਤ ਪੱਧਰ ‘ਤੇ ਬਦਲਾਵਾਂ ਦੇ ਹਿਸਾਬ ਨਾਲ ਦੇਖੀਏ ਤਾਂ ਵਾਲਮਾਰਚ ‘ਚ ਇਹ ਛਾਂਟੀ ਐਮਾਜ਼ਾਨ ਦੇ ਮੁਕਾਬਲੇ ਬਹੁਤ ਘੱਟ ਹੋਵੇਗੀ। ਹਾਲ ਹੀ ‘ਚ ਐਮਾਜ਼ਾਨ ਨੇ 9,000 ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ਇਸ ਤੋਂ ਪਹਿਲਾਂ ਵੀ ਇਸ ਕੰਪਨੀ ਨੇ 18,000 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਸੀ।

ਐਮਾਜ਼ਾਨ ਤੋਂ ਇਲਾਵਾ ਕਈ ਵੱਡੀਆਂ ਤਕਨੀਕੀ ਕੰਪਨੀਆਂ ਨੇ ਪਿਛਲੇ ਸਮੇਂ ‘ਚ ਵੱਡੇ ਪੱਧਰ ‘ਤੇ ਛਾਂਟੀ ਕੀਤੀ ਹੈ। ਇਸ ‘ਚ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਅਤੇ ਗੂਗਲ ਵਰਗੀਆਂ ਕੰਪਨੀਆਂ ਦਾ ਨਾਂ ਸ਼ਾਮਲ ਹੈ। ਗੂਗਲ ਨੇ ਜਨਵਰੀ ‘ਚ 12,000 ਅਤੇ ਮੇਟਾ ਨੇ ਦੋ ਦਿਨਾਂ ‘ਚ ਕੁੱਲ 21,000 ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ਆਰਥਿਕ ਅਨਿਸ਼ਚਿਤਤਾ ਦੇ ਵਿਚਕਾਰ, ਕੰਪਨੀਆਂ ਆਪਣੀ ਆਮਦਨ ਅਤੇ ਮੁਨਾਫੇ ਨੂੰ ਸੰਤੁਲਿਤ ਕਰਨ ਲਈ ਛਾਂਟੀ ਦਾ ਸਹਾਰਾ ਲੈ ਰਹੀਆਂ ਹਨ।

Add a Comment

Your email address will not be published. Required fields are marked *