ਇਸ ਸ਼ੁੱਕਰਵਾਰ ਰਿਲੀਜ਼ ਹੋਵੇਗੀ ਫ਼ਿਲਮ ‘ਗੋਲਗੱਪੇ’, ਬੀਨੂੰ ਢਿੱਲੋਂ ਨਾਲ ਇਹ ਸਿਤਾਰੇ ਨਿਭਾਅ ਰਹੇ ਮੁੱਖ ਭੂਮਿਕਾ

ਚੰਡੀਗੜ੍ਹ – ਪੰਜਾਬੀ ਫ਼ਿਲਮ ‘ਗੋਲਗੱਪੇ’ ਇਸ ਸ਼ੁੱਕਰਵਾਰ ਯਾਨੀ 17 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਕਾਮੇਡੀ, ਕਨਫਿਊਜ਼ਨ ਤੇ ਮਸਤੀ ਨਾਲ ਭਰਪੂਰ ਨਜ਼ਰ ਆ ਰਹੀ ਹੈ।

ਫ਼ਿਲਮ ’ਚ ਬੀਨੂੰ ਢਿੱਲੋਂ, ਰਜਤ ਬੇਦੀ, ਨਵਨੀਤ ਢਿੱਲੋਂ, ਇਹਾਨਾ ਢਿੱਲੋਂ, ਬੀ. ਐੱਨ. ਸ਼ਰਮਾ ਤੇ ਦਿਲਾਵਰ ਸਿੱਧੂ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਜ਼ੀ ਸਟੂਡੀਓਜ਼, ਟ੍ਰਿਫਲਿਕਸ ਐਂਟਰਟੇਨਮੈਂਟ ਐੱਲ. ਐੱਲ. ਪੀ., ਜਾਨਵੀ ਪ੍ਰੋਡਕਸ਼ਨਜ਼ ਤੇ ਸੋਹਮ ਰੌਕਸਟਾਰ ਐਂਟਰਟੇਨਮੈਂਟ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

ਦੱਸ ਦੇਈਏ ਕਿ ‘ਗੋਲਗੱਪੇ’ ਫ਼ਿਲਮ ਸਮੀਪ ਕੰਗ ਵਲੋਂ ਡਾਇਰੈਕਟ ਕੀਤੀ ਗਈ ਹੈ, ਜਿਨ੍ਹਾਂ ਨੂੰ ਕਾਮੇਡੀ ਫ਼ਿਲਮਾਂ ਬਣਾਉਣ ਦਾ ਚੰਗਾ ਤਜਰਬਾ ਹੈ। ਫ਼ਿਲਮ ਦਾ ਸਕ੍ਰੀਨਪਲੇਅ ਜਿਥੇ ਵੈਭਵ ਸ਼ਰਿਆ ਨੇ ਲਿਖਿਆ ਹੈ, ਉਥੇ ਇਸ ਦੇ ਡਾਇਲਾਗਸ ਰਾਜੂ ਵਰਮਾ ਨੇ ਲਿਖੇ ਹਨ।

ਫ਼ਿਲਮ ਦੇ ਹੁਣ ਤਕ ਰਿਲੀਜ਼ ਹੋਏ ਗੀਤ ਵੀ ਦਿਲ ਨੂੰ ਛੂਹ ਰਹੇ ਹਨ। ਫ਼ਿਲਮ ਦੇ ਗੀਤਾਂ ਨੂੰ ਸੁਖਬੀਰ ਰੰਧਾਵਾ, ਨਿੰਜਾ, ਸਿੰਗਾ, ਮੰਨਤ ਨੂਰ ਤੇ ਗੁਰਮੀਤ ਸਿੰਘ ਵਰਗੇ ਕਲਾਕਾਰਾਂ ਨੇ ਆਵਾਜ਼ ਦਿੱਤੀ ਹੈ, ਜਿਸ ਨੂੰ ਸੰਗੀਤ ਸੁਖਬੀਰ ਰੰਧਾਵਾ, ਗੈਗ ਸਟੂਡੀਓ ਗਗਦੀਪ ਤੇ ਗੁਰਮੀਤ ਸਿੰਘ ਵਲੋਂ ਦਿੱਤਾ ਗਿਆ ਹੈ।

Add a Comment

Your email address will not be published. Required fields are marked *