ਸੋਨੂੰ ਸੂਦ ਦੇ ਫੈਨ ਦਾ ਅਨੋਖਾ ਵਿਸ਼ਵ ਰਿਕਾਰਡ, 7 ਟਨ ਰੰਗੋਲੀ ਪਾਊਡਰ ਨਾਲ ਬਣਾਈ ਅਦਾਕਾਰ ਦੀ ਵੱਡੀ ਤਸਵੀਰ

ਮੁੰਬਈ : ਅਦਾਕਾਰ ਸੋਨੂੰ ਸੂਦ ਕੋਰੋਨਾ ਮਹਾਮਾਰੀ ਤੋਂ ਲੋਕਾਂ ਦੇ ਪਸੰਦੀਦਾ ਅਦਾਕਾਰ ਬਣ ਗਏ ਹਨ। ਇਸ ਦੇ ਨਾਲ ਹੀ ਸੋਨੂੰ ਸੂਦ ਵੀ ਲੋਕਾਂ ਦੀ ਮਦਦ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਜਿੱਥੇ ਸੋਨੂੰ ਸੂਦ ਫੈਨਜ਼ ਨੂੰ ਮੂੰਹ ਮੰਗੀ ਚੀਜ਼ ਦੇ ਕੇ ਖੁਸ਼ ਕਰ ਰਹੇ ਹਨ, ਉੱਥੇ ਹੀ ਫੈਨਜ਼ ਵੀ ਆਪਣੇ ਹੀਰੋ ਲਈ ਕੁਝ ਨਾ ਕੁਝ ਖ਼ਾਸ ਕਰਦੇ ਰਹਿੰਦੇ ਹਨ।

ਹਾਲ ਹੀ ‘ਚ ਗਣਤੰਤਰ ਦਿਵਸ ਦੇ ਮੌਕੇ ‘ਤੇ ਸੋਨੂੰ ਸੂਦ ਦੇ ਇਕ ਫੈਨ ਨੇ ਉਨ੍ਹਾਂ ਨੂੰ ਬਹੁਤ ਹੀ ਖ਼ੂਬਸੂਰਤ ਸਰਪ੍ਰਾਈਜ਼ ਦਿੱਤਾ ਹੈ, ਜਿਸ ਦੀ ਇਕ ਵੀਡੀਓ ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਸੋਨੂੰ ਸੂਦ ਦੇ ਇੱਕ ਫੈਨ ਨੇ ਸੋਨੂੰ ਸੂਦ ਦੀ 87000 ਵਰਗ ਫੁੱਟ ਦੀ ਰੰਗੋਲੀ ਬਣਾਈ ਹੈ, ਜੋ ਦੁਨੀਆਂ ‘ਚ ਇੱਕ ਰਿਕਾਰਡ ਬਣ ਗਿਆ ਹੈ। ਇਹ ਰੰਗੋਲੀ ਸੋਲਾਪੁਰ ਸ਼ਹਿਰ ਦੇ ਰਹਿਣ ਵਾਲੇ ਪੇਂਟਰ ਵਿਪੁਲ ਸ਼੍ਰੀਪਦ ਮਿਰਾਜਕਰ ਨੇ ਬਣਾਈ ਹੈ। ਇਸ ਨੂੰ ਬਣਾਉਣ ‘ਚ ਉਨ੍ਹਾਂ ਨੂੰ ਕਾਫ਼ੀ ਸਮਾਂ ਲੱਗਾ ਅਤੇ ਇਸ ਦੇ ਨਾਲ ਹੀ 7 ਟਨ ਤੋਂ ਵੱਧ ਰੰਗੋਲੀ ਰੰਗਾਂ ਦੀ ਵਰਤੋਂ ਕੀਤੀ ਗਈ ਹੈ। 

ਦੱਸ ਦਈਏ ਕਿ ਵੀਡੀਓ ਸਾਹਮਣੇ ਆਉਂਦੇ ਹੀ ਫੈਨਜ਼ ਸੋਸ਼ਲ ਮੀਡੀਆ ‘ਤੇ ਵਿਪੁਲ ਦੀ ਖ਼ੂਬ ਤਾਰੀਫ਼ ਕਰ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੋਨੂੰ ਸੂਦ ਨੇ ਕੈਪਸ਼ਨ ‘ਚ ਲਿਖਿਆ, “ਮੈਂ ਇਸ ਸਮੇਂ ਸਭ ਤੋਂ ਵੱਡੀ ਰੰਗੋਲੀ ਦਾ ਵਿਸ਼ਵ ਰਿਕਾਰਡ ਬਣਾ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। 87000 ਵਰਗ ਫੁੱਟ 7 ਟਨ ਰੰਗੋਲੀ ਕਲਰਸ।” ਇਸ ਦੇ ਨਾਲ ਹੀ ਉਸ ਨੇ ਹੱਥ ਜੋੜਨ ਵਾਲਾ ਇਮੋਜੀ ਵੀ ਸ਼ੇਅਰ ਕੀਤਾ ਹੈ। ਫੈਨ ਵੱਲੋਂ ਬਣਾਈ ਗਈ ਇਸ ਰੰਗੋਲੀ ਬਾਰੇ ਗੱਲ ਕਰਦੇ ਹੋਏ ਸੋਨੂੰ ਸੂਦ ਨੇ ਕਿਹਾ, “ਮੇਰੇ ਕੋਲ ਸ਼ਬਦ ਨਹੀਂ ਹਨ ਅਤੇ ਅਤੇ ਲੋਕਾਂ ਵੱਲੋਂ ਦਿਖਾਏ ਗਏ ਪਿਆਰ ਤੋਂ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਸੋਲਾਪੁਰ ਦੇ ਵਿਪੁਲ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ 87,000 ਵਰਗ ਫੁੱਟ ਦੀ ਸੱਭ ਤੋਂ ਵੱਡੀ ਰੰਗੋਲੀ ਦਾ ਵਿਸ਼ਵ ਰਿਕਾਰਡ ਬਣਾਉਣ ਦਾ ਇਹ ਮੁਕਾਮ ਹਾਸਲ ਕੀਤਾ ਹੈ। ਸਭ ਤੋਂ ਵੱਡੀ ਰੰਗੋਲੀ ਅਤੇ ਮੈਨੂੰ ਇਸ ‘ਤੇ ਮਾਣ ਹੈ।”

Add a Comment

Your email address will not be published. Required fields are marked *