ਰਜੀਆ ਸੁਲਤਾਨ ਦੇ ਨਵੇਂ ਟਰੈਕ ‘ਚੋਰੀ ਯਾਰੀ’ ਨੂੰ ਰਿਲੀਜ਼

ਜਲੰਧਰ – ਬਹੁਤ ਹੀ ਸੁਰੀਲੀ ਤੇ ਉੱਚੇ ਸੁਰ ਵਾਲੀ ਗਾਇਕਾ ਰਜੀਆ ਸੁਲਤਾਨ ਦਾ ਨਵਾਂ ਟਰੈਕ ‘ਚੋਰੀ ਯਾਰੀ’ ਦੁਨੀਆ ਭਰ ’ਚ ਸੰਗੀਤ ਕੰਪਨੀ ਹਿੱਟਮੈਨ ਰਿਕਾਰਡਜ਼ ਵਲੋਂ ਰਿਲੀਜ਼ ਕਰ ਦਿੱਤਾ ਗਿਆ। ਪ੍ਰੋਡਿਊਸਰ ਵਿੱਕੀ ਨਾਗਰਾ ਨੇ ਦੱਸਿਆ ਕਿ ਗੀਤ ਦੇ ਬੋਲ ਦਰਸ਼ਨ ਦੰਦੀਵਾਲ ਬਾਦਲ ਨੇ ਲਿਖੇ ਹਨ, ਜਿਨ੍ਹਾਂ ਨੂੰ ਸੰਗੀਤਕ ਧੁੰਨਾਂ ’ਚ ਨੌਜਵਾਨ ਸੰਗੀਤਕਾਰ ਹਰਜ ਨਾਗਰਾ ਨੇ ਪਰੋਇਆ ਹੈ। ਗੀਤ ਦਾ ਫ਼ਿਲਮਾਂਕਣ ਵੀਡੀਓ ਡਾਇਰੈਕਟਰ ਵਿੰਕਲ ਚੌਹਾਨ ਨੇ ਬਹੁਤ ਹੀ ਖ਼ੂਬਸੂਰਤੀ ਨਾਲ ਕੀਤਾ ਹੈ।

ਵਿੱਕੀ ਨਾਗਰਾ ਨੇ ਦੱਸਿਆ ਕਿ ਗੀਤ ’ਚ ਜ਼ਿੰਦਗੀ ਦੀ ਅਸਲ ਸੱਚਾਈ ਪੇਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਗੀਤ ਹਰ ਪਲੇਟਫਾਰਮ ’ਤੇ ਮੁਹੱਈਆ ਹੈ ਤੇ ਯੂਟਿਊਬ ’ਤੇ ਦੁਨੀਆ ਭਰ ’ਚੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ।

Add a Comment

Your email address will not be published. Required fields are marked *