‘ਕੇ. ਜੀ. ਐੱਫ.’ ਤੇ ‘ਕਾਂਤਾਰਾ’ ਦੇ ਅਦਾਕਾਰਾਂ ਯਸ਼ ਤੇ ਰਿਸ਼ਬ ਸ਼ੈੱਟੀ ਨੇ ਕੀਤੀ ਪੀ. ਐੱਮ. ਮੋਦੀ ਨਾਲ ਮੁਲਾਕਾਤ

ਮੁੰਬਈ – ਕੰਨੜਾ ਫ਼ਿਲਮ ਇੰਡਸਟਰੀ ਦਾ ਇਨ੍ਹੀਂ ਦਿਨੀਂ ਭਾਰਤ ਦੇ ਨਾਲ-ਨਾਲ ਦੁਨੀਆ ਭਰ ’ਚ ਵੱਡਾ ਨਾਂ ਹੈ। ਪਹਿਲਾਂ ‘ਕੇ. ਜੀ. ਐੱਫ. 1’ ਤੇ ‘ਕੇ. ਜੀ. ਐੱਫ. 2’ ਨਾਲ ਕੰਨੜਾ ਇੰਡਸਟਰੀ ਨੂੰ ਸੁਪਰਸਟਾਰ ਯਸ਼ ਨੇ ਪਛਾਣ ਦਿਵਾਈ ਤੇ ਹੁਣ ਕੁਝ ਮਹੀਨੇ ਪਹਿਲਾਂ ਹੀ ਰਿਸ਼ਬ ਸ਼ੈੱਟੀ ਦੀ ਫ਼ਿਲਮ ‘ਕਾਂਤਾਰਾ’ ਰਿਲੀਜ਼ ਹੋਈ, ਜਿਸ ਨੇ ਬਾਕਸ ਆਫਿਸ ’ਤੇ ਵੱਡੇ ਰਿਕਾਰਡ ਬਣਾਏ। ਦੱਸ ਦੇਈਏ ਕਿ ਦੋਵਾਂ ਫ਼ਿਲਮਾਂ ਦੇ ਪ੍ਰੋਡਿਊਸਰ ਇਕ ਹੀ ਹਨ, ਉਹ ਹੈ ਹੋਮਬਾਲੇ ਫ਼ਿਲਮਜ਼, ਜਿਸ ਦੇ ਮੁਖੀ ਹਨ ਵਿਜੇ ਕਿਰਾਗੰਦੂਰ।

ਅੱਜ ਕੁਝ ਘੰਟੇ ਪਹਿਲਾਂ ਹੀ ਹੋਮਬਾਲੇ ਫ਼ਿਲਮਜ਼ ਵਲੋਂ ਪੀ. ਐੱਮ. ਮੋਦੀ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਤਸਵੀਰਾਂ ਦੀ ਕੈਪਸ਼ਨ ’ਚ ਲਿਖਿਆ ਹੈ, ‘‘ਪ੍ਰੇਰਨਾਦਾਇਕ ਮੁਲਾਕਾਤ ਪੀ. ਐੱਮ. ਨਰਿੰਦਰ ਮੋਦੀ ਨਾਲ। ਅਸੀਂ ਨਿਊ ਇੰਡੀਆ ਤੇ ਪ੍ਰਗਤੀਸ਼ੀਲ ਕਰਨਾਟਕ ਨੂੰ ਆਕਾਰ ਦੇਣ ’ਚ ਮਨੋਰੰਜਨ ਉਦਯੋਗ ਦੀ ਭੂਮਿਕਾ ਬਾਰੇ ਚਰਚਾ ਕੀਤੀ ਹੈ।’’

ਅਖੀਰ ’ਚ ਉਨ੍ਹਾਂ ਲਿਖਿਆ, ‘‘ਇਕ ਬਿਹਤਰ ਭਾਰਤ ਦੇ ਨਿਰਮਾਣ ’ਚ ਯੋਗਦਾਨ ਪਾਉਣ ’ਤੇ ਮਾਣ ਹੈ। ਤੁਹਾਡੀ ਦੂਰਅੰਦੇਸ਼ੀ ਅਗਵਾਈ ਸਾਨੂੰ ਪ੍ਰੇਰਿਤ ਕਰਦੀ ਹੈ ਤੇ ਤੁਹਾਡੀ ਹੱਲਾਸ਼ੇਰੀ ਸਾਡੇ ਲਈ ਸਭ ਕੁਝ ਹੈ।’’

Add a Comment

Your email address will not be published. Required fields are marked *