‘ਲਿਓ’ ਦੇ ਨਵੇਂ ਪੋਸਟਰ ’ਚ ਸੰਜੇ ਦੱਤ ਨਾਲ ਭਿੜਦੇ ਨਜ਼ਰ ਆਏ ਥਾਲਾਪਤੀ ਵਿਜੇ

ਮੁੰਬਈ – ਪ੍ਰਸ਼ੰਸਕ ਥਾਲਾਪਤੀ ਵਿਜੇ ਦੀ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਰਿਲੀਜ਼ ਤੋਂ ਪਹਿਲਾਂ ਆਉਣ ਵਾਲੇ ਉਸ ਦੀਆਂ ਫ਼ਿਲਮਾਂ ਦੇ ਟੀਜ਼ਰ, ਪੋਸਟਰ ਤੇ ਟਰੇਲਰ ਵੀ ਪ੍ਰਸ਼ੰਸਕਾਂ ਦੀ ਦਿਲਚਸਪੀ ਦਾ ਕੇਂਦਰ ਬਣੇ ਹੋਏ ਹਨ। ਇਸ ਵਾਰ ਜਦੋਂ ‘ਲਿਓ’ ਦਾ ਪੋਸਟਰ ਰਿਲੀਜ਼ ਹੋਇਆ ਤਾਂ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਦਾ ਉਹੀ ਪਾਗਲਪਣ ਦੇਖਣ ਨੂੰ ਮਿਲਿਆ। ਇਸ ’ਚ ਸੰਜੇ ਦੱਤ ਦੀ ਮੌਜੂਦਗੀ ਨੇ ਵੀ ਹਿੰਦੀ ਪ੍ਰਸ਼ੰਸਕਾਂ ਦੀ ਦਿਲਚਸਪੀ ਨੂੰ ਦੁੱਗਣਾ ਕਰ ਦਿੱਤਾ ਹੈ। ਦੋਵਾਂ ਸਿਤਾਰਿਆਂ ਦੇ ਪ੍ਰਸ਼ੰਸਕ ਪੋਸਟਰ ਦੀ ਤਾਰੀਫ਼ ਕਰਦਿਆਂ ਨਹੀਂ ਥੱਕ ਰਹੇ ਹਨ।

ਫ਼ਿਲਮ ਸਮੀਖਿਅਕ ਮਨੋਬਾਲਾ ਵਿਜੇਬਾਲਨ ਨੇ ਆਪਣੇ ਟਵਿਟਰ ਅਕਾਊਂਟ ’ਤੇ ‘ਲਿਓ’ ਫ਼ਿਲਮ ਦਾ ਹਿੰਦੀ ਪੋਸਟਰ ਪੋਸਟ ਕੀਤਾ ਹੈ ਤੇ ਪੁੱਛਿਆ ਹੈ ਕਿ ‘ਲਿਓ’ ਦਾ ਹਿੰਦੀ ਪੋਸਟਰ ਕਿਵੇਂ ਦਾ ਹੈ। ਇਸ ਨੂੰ ਦੇਖ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ’ਚ ਜ਼ਬਰਦਸਤ ਐਕਸ਼ਨ ਸੀਨ ਹੋਣ ਵਾਲੇ ਹਨ। ਫ਼ਿਲਮ ’ਚ ਥਾਲਾਪਤੀ ਵਿਜੇ ਦੀ ਵੱਡੀ ਤਸਵੀਰ ਹੈ, ਜੋ ਕਾਫੀ ਹਮਲਾਵਰ ਨਜ਼ਰ ਆ ਰਹੀ ਹੈ। ਪੋਸਟਰ ’ਚ ਸਿਰਫ ਅੱਗ ਹੈ ਤੇ ਹੇਠਾਂ ਥਾਲਾਪਤੀ ਵਿਜੇ ਤੇ ਸੰਜੇ ਦੱਤ ਨਜ਼ਰ ਆ ਰਹੇ ਹਨ। ਥਾਲਾਪਤੀ ਵਿਜੇ ਸੰਜੇ ਦੱਤ ਨੂੰ ਫੜਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਪੋਸਟਰ ’ਤੇ ਕੈਪਸ਼ਨ ਹੈ, ‘‘ਸ਼ਾਂਤ ਰਹੋ ਤੇ ਸ਼ੈਤਾਨ ਦਾ ਸਾਹਮਣਾ ਕਰੋ।’’

ਇਸ ਪੋਸਟਰ ’ਤੇ ਪ੍ਰਸ਼ੰਸਕਾਂ ਦੇ ਕੁਮੈਂਟਸ ਨੂੰ ਦੇਖ ਕੇ ਉਨ੍ਹਾਂ ਦੇ ਪਾਗਲਪਨ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਕ ਪ੍ਰਸ਼ੰਸਕ ਨੇ ਲਿਖਿਆ ਕਿ ਇਹ ਪੋਸਟਰ ਸ਼ਾਨਦਾਰ ਹੈ। ਇਕ ਪ੍ਰਸ਼ੰਸਕ ਨੇ ਇਸ ਗੱਲ ’ਤੇ ਖ਼ੁਸ਼ੀ ਜ਼ਾਹਿਰ ਕੀਤੀ ਕਿ ਪੋਸਟਰ ਦੀ ਟੈਗਲਾਈਨ ਪਹਿਲਾਂ ਵਾਂਗ ਹੀ ਰੱਖੀ ਗਈ ਹੈ। ਇਕ ਪ੍ਰਸ਼ੰਸਕ ਨੇ ਟੈਗ ਲਾਈਨ ’ਤੇ ਹੀ ਲਿਖਿਆ ਕਿ ਇਹ ਪੋਸਟਰ ਤੋਂ ਬਿਹਤਰ ਟੈਗ ਲਾਈਨ ਹੈ। ਇਕ ਪ੍ਰਸ਼ੰਸਕ ਨੇ ‘ਸ਼ਾਨਦਾਰ’ ਲਿਖ ਕੇ ਕੁਮੈਂਟ ਕੀਤਾ ਹੈ। ਇਕ ਪ੍ਰਸ਼ੰਸਕ ਨੇ ਲਿਖਿਆ ਕਿ ਇਹ ਪੋਸਟਰ ਪਹਿਲਾਂ ਰਿਲੀਜ਼ ਕੀਤੇ ਗਏ ਪੋਸਟਰ ਤੋਂ ਬਿਹਤਰ ਹੈ।

Add a Comment

Your email address will not be published. Required fields are marked *