ਅਡਾਨੀ ਵਿਵਾਦ ‘ਤੇ ਬੋਲੇ ਵਿੱਤ ਮੰਤਰੀ ਸੀਤਾਰਮਨ, “ਭਾਰਤੀ ਰੈਗੂਲੇਟਰ ਤਜਰਬੇਕਾਰ, ਹਾਲਾਤ ’ਤੇ ਪਾ ਲੈਣਗੇ ਕਾਬੂ”

ਅਡਾਨੀ ਗਰੁੱਪ ਦੇ ਸ਼ੇਅਰਾਂ ‘ਚ ਦੋ ਹਫ਼ਤਿਆਂ ਤੋਂ ਭਾਰੀ ਉਛਾਲ ਨੂੰ ਲੈ ਕੇ ਉੱਠ ਰਹੇ ਸਵਾਲਾਂ ਦੇ ਵਿਚਕਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਰੈਗੂਲੇਟਰ ਬਹੁਤ ਤਜ਼ਰਬੇਕਾਰ ਅਤੇ ਸਥਿਤੀ ਨੂੰ ਕਾਬੂ ਕਰਨ ਦੇ ਸਮਰੱਥ ਹਨ। ਸੀਤਾਰਮਨ ਨੇ ਅਡਾਨੀ ਮਾਮਲੇ ‘ਚ ਕਿਹਾ ਕਿ ਭਾਰਤ ਦੇ ਰੈਗੂਲੇਟਰ ਆਪਣੇ ਖੇਤਰ ‘ਚ ਤਜ਼ਰਬੇਕਾਰ ਹੋਣ ਦੇ ਨਾਲ-ਨਾਲ ਮਾਹਿਰ ਵੀ ਹਨ। ਉਨ੍ਹਾਂ ਕਿਹਾ ਰੈਗੂਲੇਟਰ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

ਵਿੱਤ ਮੰਤਰੀ ਨੂੰ ਅਡਾਨੀ ਗਰੁੱਪ ਦੇ ਸ਼ੇਅਰਾਂ ‘ਚ ਨਕਲੀ ਗਿਰਾਵਟ ਦੀ ਜਾਂਚ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ‘ਤੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਮੈਂ ਇੱਥੇ ਇਹ ਨਹੀਂ ਦੱਸਾਂਗੀ ਕਿ ਸਰਕਾਰ ਅਦਾਲਤ ਵਿੱਚ ਕੀ ਕਹਿਣ ਜਾ ਰਹੀ ਹੈ। ਭਾਰਤ ਦੇ ਰੈਗੂਲੇਟਰ ਬਹੁਤ ਤਜ਼ਰਬੇਕਾਰ ਹਨ ਅਤੇ ਉਹ ਆਪਣੇ ਖੇਤਰ ਵਿੱਚ ਮਾਹਿਰ ਹਨ। ਪਿਛਲੇ ਦੋ ਹਫਤਿਆਂ ‘ਚ ਅਡਾਨੀ ਗਰੁੱਪ ਦੇ ਸ਼ੇਅਰਾਂ ‘ਚ ਆਈ ਭਾਰੀ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਕਾਫੀ ਨੁਕਸਾਨ ਹੋਇਆ ਹੈ।

ਹਿੰਡਨਬਰਗ ਰਿਸਰਚ ਦੀ ਇਕ ਰਿਪੋਰਟ ਮੁਤਾਬਕ ਇਹ ਗਿਰਾਵਟ ਅਡਾਨੀ ਸਮੂਹ ‘ਤੇ ਸ਼ੇਅਰਾਂ ਦੀਆਂ ਕੀਮਤਾਂ ਨੂੰ ਬੇਹਿਸਾਬ ਢੰਗ ਨਾਲ ਵਧਾਉਣ ਲਈ ਗਲਤ ਤਰੀਕੇ ਅਪਣਾਉਣ ਦੇ ਦੋਸ਼ ਲੱਗਣ ਤੋਂ ਬਾਅਦ ਆਈ ਹੈ। ਹਾਲਾਂਕਿ ਸਮੂਹ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ। ਇਸ ਸਬੰਧੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਆਪਣੀ ਟਿੱਪਣੀ ਵਿੱਚ ਕਿਹਾ ਸੀ ਕਿ ਉਹ ਨਿਵੇਸ਼ਕਾਂ ਦੇ ਹਿੱਤਾਂ ਦੀ ਰਾਖੀ ਲਈ ਇੱਕ ਮਜ਼ਬੂਤ ​​ਤੰਤਰ ਬਣਾਉਣ ਦੇ ਪੱਖ ਵਿੱਚ ਹੈ। ਇਸ ਸਬੰਧ ਵਿਚ ਮਾਰਕੀਟ ਰੈਗੂਲੇਟਰੀ ਸੇਬੀ ਅਤੇ ਕੇਂਦਰ ਸਰਕਾਰ ਨੂੰ ਸਟੈਂਡ ਲੈਣ ਲਈ ਕਿਹਾ ਹੈ।

Add a Comment

Your email address will not be published. Required fields are marked *