ਪਾਕਿਸਤਾਨੀ ਔਰਤ ਨੇ ਅੰਮ੍ਰਿਤਸਰ ‘ਚ ਦਿੱਤਾ ਬੱਚੇ ਨੂੰ ਜਨਮ, ਪਿਤਾ ਨੇ ਪੁੱਤਰ ਦਾ ਨਾਂ ਰੱਖਿਆ ਬਾਰਡਰ-2

ਅੰਮ੍ਰਿਤਸਰ/ਪਾਕਿਸਤਾਨ- ਭਾਰਤ ਆਏ ਹਿੰਦੂ ਜਥੇ ‘ਚ ਸ਼ਾਮਲ ਪਾਕਿਸਤਾਨੀ ਔਰਤ ਨੇ ਜਲ੍ਹਿਆਂਵਾਲਾ ਬਾਗ ਮੈਮੋਰੀਅਲ ਸਿਵਲ ਹਸਪਤਾਲ ਵਿਚ ਬੱਚੇ ਨੂੰ ਜਨਮ ਦਿੱਤਾ ਹੈ। ਔਰਤ ਦੀ ਹਾਲਤ ਨਾਜ਼ੁਕ ਸੀ ਪਰ ਡਾਕਟਰਾਂ ਵੱਲੋਂ ਉਸ ਦੀ ਨਾਰਮਲ ਡਿਲੀਵਰੀ ਕੀਤੀ ਗਈ। ਮਾਂ ਅਤੇ ਬੱਚਾ ਦੋਵੇਂ ਠੀਕ ਹਨ। ਇਹ ਦੂਜੀ ਵਾਰ ਹੈ ਜਦੋਂ ਪਾਕਿਸਤਾਨੀ ਔਰਤ ਨੇ ਇੱਥੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਤੋਂ ਪਹਿਲਾਂ ਕੋਰੋਨਾ ਦੇ ਦੌਰ ‘ਚ ਪਾਕਿਸਤਾਨੀ ਔਰਤ ਨੇ ਅਟਾਰੀ ਬਾਰਡਰ ‘ਤੇ ਬੱਚੇ ਨੂੰ ਜਨਮ ਦਿੱਤਾ ਸੀ ਅਤੇ ਉਸ ਦਾ ਨਾਂ ਬਾਰਡਰ ਰੱਖਿਆ ਗਿਆ ਸੀ। ਡਾਕਟਰਾਂ ਨੇ ਦੱਸਿਆ ਕਿ ਔਰਤ ਕੋਲ ਕੋਈ ਮੈਡੀਕਲ ਜਾਣਕਾਰੀ ਨਹੀਂ ਸੀ। ਇੱਥੇ ਹੀ ਉਸ ਦੇ ਸਾਰੇ ਟੈਸਟ ਹੋਏ। ਡਾ: ਆਰਿਫ਼ ਨੇ ਦੱਸਿਆ ਕਿ ਮਾਂ ਦੀ ਹਾਲਤ ਨਾਜ਼ੁਕ ਸੀ। ਫ਼ਿਲਹਾਲ ਮਾਂ ਅਤੇ ਬੱਚਾ ਦੋਵੇਂ ਸੁਰੱਖਿਅਤ ਹਨ।

ਕੈਲਾਸ਼ ਨੇ ਦੱਸਿਆ ਕਿ ਉਸ ਦੇ ਬੱਚੇ ਬਾਰਡਰ ਜ਼ਿਲ੍ਹੇ ਜਨਮ ਲਿਆ ਹੈ। ਇਸ ਲਈ ਬੱਚੇ ਦਾ ਨਾਂ ਬਾਰਡਰ-2 ਰੱਖਾਂਗੇ। ਕਿਉਂਕਿ ਇਸ ਤੋਂ ਪਹਿਲਾਂ ਵੀ ਇਕ ਬੱਚਾ ਹੋਇਆ ਸੀ ਜਿਸ ਦਾ ਨਾਂ ਬਾਰਡਰ ਰੱਖਿਆ ਗਿਆ ਸੀ। ਸੋਮਵਾਰ ਨੂੰ ਪਾਕਿਸਤਾਨ ਤੋਂ 50 ਹਿੰਦੂਆਂ ਦਾ ਜੱਥਾ ਅਟਾਰੀ-ਵਾਹਗਾ ਸਰਹੱਦ ਰਾਹੀਂ ਜੈਪੁਰ ਲਈ ਭਾਰਤ ਆਇਆ ਸੀ।ਉਸ ‘ਚ ਹੀ ਕੈਲਾਸ਼ ਦਾ ਪਰਿਵਾਰ ਸ਼ਾਮਲ ਸੀ। ਕੈਲਾਸ਼ ਦੀ ਨਾਲ ਉਸ ਦੀ ਪਤਨੀ ਡੇਲਾ ਬਾਈ ਅਤੇ ਮਾਂ ਸਰਮਿਤੀ ਮੀਰਾ ਸ਼ਾਮਲ ਸੀ। ਸਰਹੱਦ ਪਾਰ ਕਰਨ ਤੋਂ ਬਾਅਦ ਗਰਭਵਤੀ ਡੇਲਾ ਨੂੰ ਦਰਦ ਹੋਣ ਲੱਗਾ, ਜਿਸ ‘ਤੇ ਉਥੇ ਮੌਜੂਦ ਸਟਾਫ਼ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਡਾ. ਆਰਿਫ਼ ਅਤੇ ਡਾ. ਐਸ਼ਵਰਿਆ ਨੇ ਦੱਸਿਆ ਕਿ ਔਰਤ ਨੂੰ 2.30 ਵਜੇ ਇੱਥੇ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਉਸ ਦੀ ਨਾਰਮਲ ਡਿਲੀਵਰੀ 3:14 ਵਜੇ ਹੋਈ।

Add a Comment

Your email address will not be published. Required fields are marked *