​​​​​​​ਨਿਊਜ਼ੀਲੈਂਡ ਪੁਲਸ ਦੀ ਵੱਡੀ ਕਾਰਵਾਈ, 30 ਕਰੋੜ ਡਾਲਰ ਦੀ ਕੋਕੀਨ ਕੀਤੀ ਜ਼ਬਤ

ਵੈਲਿੰਗਟਨ : ਨਿਊਜ਼ੀਲੈਂਡ ਵਿਚ ਪੁਲਸ ਨੇ ਸਮੁੰਦਰ ‘ਤੇ ਤੈਰ ਰਹੀ 30 ਕਰੋੜ ਡਾਲਰ ਕੀਮਤ ਦੀ 3.2 ਟਨ ਦੀ ਕੋਕੀਨ ਬਰਾਮਦ ਕੀਤੀ। ਪੁਲਸ ਨੇ ਦੱਸਿਆ ਕਿ ਉਸ ਨੇ ਬੁੱਧਵਾਰ ਨੂੰ ਕੋਕੀਨ ਦੇ ਲਗਭਗ 19 ਬੰਡਲ ਜ਼ਬਤ ਕੀਤੇ। ਪੁਲਸ ਨੇ ਕਿਹਾ ਕਿ ਉਸਨੇ ਨਿਊਜ਼ੀਲੈਂਡ ਕਸਟਮ ਸਰਵਿਸ ਅਤੇ ਨਿਊਜ਼ੀਲੈਂਡ ਡਿਫੈਂਸ ਫੋਰਸ ਦੇ ਨਾਲ ਇੱਕ ਸਾਂਝੇ ਆਪਰੇਸ਼ਨ ਵਿੱਚ ਪ੍ਰਸ਼ਾਂਤ ਮਹਾਸਾਗਰ ਤੋਂ ਨਸ਼ੀਲੇ ਪਦਾਰਥਾਂ ਨੂੰ ਇਕੱਠਾ ਕੀਤਾ। Efe News ਦੀ ਰਿਪੋਰਟ ਮੁਤਾਬਕ ਪੁਲਸ ਨੇ ਫੇਸਬੁੱਕ ‘ਤੇ ਦੱਸਿਆ ਕਿ ਇਹ ਕੋਕੀਨ ਬੁੱਧਵਾਰ ਦੇਰ ਰਾਤ ਮਿਲੀ। ਪੁਲਸ ਨੇ ਇਕ ਫੋਟੋ ਜਾਰੀ ਕੀਤੀ, ਜਿਸ ਵਿਚ ਸਮੁੰਦਰ ਦੀ ਸਤਹਿ ‘ਤੇ ਤੈਰਦੇ ਹੋਏ ਜਾਲ ਵਿਚ ਕੋਕੀਨ ਦੇ ਬੰਡਲ ਦੇਖੇ ਜਾ ਸਕਦੇ ਹਨ।

ਫਿਲਹਾਲ ਇਸ ਮਾਮਲੇ ਵਿਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਰੋਡਨੀ ਅਤੇ ਵੈਸਟ ਆਕਲੈਂਡ ਪੁਲਸ ਨਾਰਥ ਕੋਸਟ ਦੇ ਡਿਟੈਕਟਿਵ ਇੰਸਪੈਕਟਰ ਕੋਲਿਨ ਪਰਮੈਂਟਰ ਨੇ ਇੱਕ ਬਿਆਨ ਵਿੱਚ ਕਿਹਾ ਕਿ” ਪੁਲਸ ਨੇ ਲਗਭਗ 19 ਬੰਡਲਾਂ ਨੂੰ ਦੇਖਿਆ ਅਤੇ ਇਹਨਾਂ ਦੀ ਜਾਂਚ ਕੀਤੀ, ਜਿਸ ਵਿੱਚ ਕੋਕੀਨ ਦੀ ਮੌਜੂਦਗੀ ਦੀ ਪੁਸ਼ਟੀ ਹੋਈ।” ਪੁਲਸ ਕਮਿਸ਼ਨਰ ਐਂਡਰਿਊ ਕੋਸਟਰ ਨੇ ਇੱਕ ਬਿਆਨ ਵਿੱਚ ਕਿਹਾ ਕਿ “ਇਹ ਇਸ ਦੇਸ਼ ਵਿੱਚ ਅਧਿਕਾਰੀਆਂ ਦੁਆਰਾ ਜ਼ਬਤ ਕੀਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਖੇਪ ਹੈ।” ਨਿਊਜ਼ੀਲੈਂਡ ਕਸਟਮ ਸਰਵਿਸ ਦੇ ਐਕਟਿੰਗ ਕੰਪਟਰੋਲਰ ਬਿਲ ਪੈਰੀ ਦੇ ਅਨੁਸਾਰ ਜ਼ਬਤ ਕੀਤੀ ਕੋਕੀਨ ਦੀ ਕੀਮਤ 500 ਮਿਲੀਅਨ NZ ਡਾਲਰ (320 ਮਿਲੀਅਨ ਡਾਲਰ) ਹੈ। ਪੁਲਸ, ਹੈਲੀਕਾਪਟਰਾਂ ਅਤੇ ਗਸ਼ਤੀ ਕਿਸ਼ਤੀਆਂ ਦੀ ਮਦਦ ਨਾਲ ਬੀਚ ਅਤੇ ਇਸਦੇ ਆਸਪਾਸ ਦੇ ਖੇਤਰਾਂ ਦੀ ਖੋਜ ਕਰ ਰਹੀ ਹੈਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਬੰਡਲ ਕਿੱਥੋਂ ਆਏ ਸਨ।

Add a Comment

Your email address will not be published. Required fields are marked *