ਕੁਈਨਜ਼ਲੈਂਡ ਦੇ ਸਕੂਲਾਂ ਵਿੱਚ ਸਿਰੀ ਸਾਹਿਬ ‘ਤੇ ਲੱਗੀ ਰੋਕ ਰੱਦ

ਆਕਲੈਂਡ- ਕੁਈਨਜ਼ਲੈਂਡ ਦੇ ਸਕੂਲਾਂ ਵਿੱਚ ਸਿੱਖ ਭਾਈਚਾਰੇ ਦੇ ਬੱਚਿਆਂ ਲਈ ਕੁਝ ਪਾਬੰਦੀਆਂ ਲਗਾਈਆਂ ਗਈਆਂ ਸਨ। ਜਿਨ੍ਹਾਂ ਨੂੰ ਅਦਾਲਤ ਵੱਲੋਂ ਕੁਈਨਜ਼ਲੈਂਡ ਦੇ ਸਕੂਲਾਂ ਵਿੱਚ ਮਾਪਿਆਂ ਅਤੇ ਬੱਚਿਆਂ ਦੇ ਸਿਰੀ ਸਾਹਿਬ ਪਾ ਕੇ ਜਾਣ ‘ਤੇ ਲੱਗੀ ਰੋਕ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਇਸਨੂੰ ਨਸਲਵਾਦ ਨੂੰ ਵਧਾਵਾ ਦੇਣ ਦੀ ਗੱਲ ਕਰਦਿਆਂ ਅਦਾਲਤ ਨੇ ਇਸ ਫੈਸਲੇ ਨੂੰ ਸੁਣਾਇਆ ਹੈ।
ਕੁਈਨਜ਼ਲੈਂਡ ਸਟੇਟ ਦੀ ਸਰਵਉੱਚ ਅਦਾਲਤ ਨੇ ਰੈਸ਼ਲ ਡਿਸਕਰੀਮੀਨੇਸ਼ਨ ਐਕਟ ਤਹਿਤ ਇਸ ਕਾਨੂੰਨ ਨੂੰ ਗੈਰ-ਸਵਿਧਾਨਿਕ ਦੱਸਿਆ ਹੈ। ਇਸਨੂੰ ਕਾਨੂੰਨ ਖਿਲਾਫ ਬੀਬੀ ਕਮਲਜੀਤ ਕੌਰ ਨੇ ਵੈਪਨਜ਼ ਐਕਟ ਤਹਿਤ ਕੁਈਨਜ਼ਲੈਂਡ ਸਰਕਾਰ ਨੂੰ ਅਦਾਲਤ ਵਿੱਚ ਘੜੀਸਿਆ ਸੀ। ਉਹਨਾਂ ਤਰਕਾਂ ਦੇ ਅਧਾਰ ‘ਤੇ ਸਿਰੀ ਸਾਹਿਬ ਨੂੰ ਸਿੱਖਾਂ ਲਈ ਅਹਿਮ ਦੱਸਿਆ ਸੀ। ਪਹਿਲਾਂ ਤਾਂ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਕੀਤੀ ਅਪੀਲ ਤੋਂ ਬਾਅਦ ਫੈਸਲਾ ਸਿੱਖਾਂ ਦੇ ਹੱਕ ਵਿੱਚ ਸੁਣਾਇਆ ਗਿਆ। ਜਿਸ ਕਾਰਨ ਸਿੱਖ ਭਾਈਚਾਰੇ ਅਤੇ ਬੱਚਿਆਂ ਵਿੱਚ ਖੁੁਸ਼ੀ ਦੀ ਲਹਿਰ ਹੈ।

Add a Comment

Your email address will not be published. Required fields are marked *