ਗਗਨਦੀਪ ਕੌਰ ਗੱਬੀ ਦੇ ਸਿਰ ਸਜਿਆ ‘ਧੀ ਪੰਜਾਬ ਦੀ’ ਦਾ ਤਾਜ

ਸਿਡਨੀ, 24 ਅਗਸਤ -ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ‘ਚ ਫੈਲਾਉਣ ਦੇ ਮੰਤਵ ਨਾਲ ਸਿਡਨੀ ਵਿਖੇ ਦੇਸੀ ਵਾਈਵ ਜਿੰਨ ਦੀਪ ਫੋਟੋਗ੍ਰਾਫੀ ਅਤੇ ਰਿਧਮ ਆਫ ਭੰਗੜਾ ਵਲੋਂ ‘ਧੀ ਪੰਜਾਬ ਦੀ’ ਪ੍ਰੋਗਰਾਮ ਕਰਵਾਇਆ ਗਿਆ, ਜਿਸ ‘ਚ ਪੰਜਾਬੀ ਸੱਭਿਆਚਾਰ ਦੇ ਨਾਲ-ਨਾਲ ਗਿੱਧਾ ਅਤੇ ਭੰਗੜੇ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ | ਇੰਦਰ ਸਿੰਘ ਅਤੇ ਤਜਿੰਦਰ ਤੇਜੀ ਨੇ ਪ੍ਰੋਗਰਾਮ ਸੰਬੰਧੀ ਦੱਸਦਿਆਂ ਕਿਹਾ ਕਿ ਇਹ ਪ੍ਰੋਗਰਾਮ ਪੂਰੀ ਤਰ੍ਹਾਂ ਪੰਜਾਬੀ ਸੱਭਿਆਚਾਰ ਨੂੰ ਸਮਰਪਤ ਸੀ ਤੇ ਰਿਦਮ ਆਫ ਭੰਗੜਾ ਵਲੋਂ ਸਿਖਾਏ ਬੱਚੇ ਢੋਲ ਦੀ ਤਾਲ ‘ਤੇ ਬਾਖੂਬੀ ਨੱਚੇ | ਹਰਜਿੰਦਰ ਸਿੰਘ ਨੇ ਦੱਸਿਆ ਕਿ ‘ਧੀ ਪੰਜਾਬ ਦੀ’ ਦਾ ਤਾਜ ਗਗਨਦੀਪ ਕੌਰ ਗੱਬੀ ਦੇ ਸਿਰ ਸਜਾਇਆ ਗਿਆ |

Add a Comment

Your email address will not be published. Required fields are marked *