ਕੈਨੇਡਾ ਦੀ ਰਾਜਧਾਨੀ ‘ਚ ਹੋਈ ਗੋਲੀਬਾਰੀ, 4 ਬੱਚਿਆਂ ਸਣੇ 6 ਲੋਕਾਂ ਦੀ ਮੌਤ

ਓਟਵਾ – ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਬੁੱਧਵਾਰ ਦੇਰ ਰਾਤ ਚਾਰ ਬੱਚਿਆਂ ਸਮੇਤ ਛੇ ਲੋਕਾਂ ਦੀ ਮੌਤ ਖ਼ਬਰ ਸਾਹਮਣੇ ਆਈ ਹੈ। ਪੁਲਸ ਨੇ ਕਿਹਾ ਕਿ ਇਸ ਘਟਨਾ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿਉਂਕਿ ਇਥੇ ਸਮੂਹਿਕ ਕਤਲ ਬਹੁਤ ਘੱਟ ਹੁੰਦੇ ਹਨ। ਪੁਲਸ ਨੇ ਇਸ ਘਟਨਾ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। 

ਇਸ ਘਟਨਾ ਨੂੰ ਲੈ ਕੇ ਓਟਾਵਾ ਦੇ ਮੇਅਰ ਮਾਰਕ ਸਟਕਲਿਫ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਹ “ਸਾਡੇ ਸ਼ਹਿਰ ਦੇ ਇਤਿਹਾਸ ਵਿੱਚ ਹਿੰਸਾ ਦੀਆਂ ਸਭ ਤੋਂ ਹੈਰਾਨ ਕਰਨ ਵਾਲੀਆਂ ਘਟਨਾਵਾਂ ਵਿੱਚੋਂ ਇੱਕ ਹੈ”। 10 ਲੱਖ ਦੀ ਆਬਾਦੀ ਵਾਲੇ ਓਟਾਵਾ ਵਿੱਚ 2023 ਵਿੱਚ 14 ਅਤੇ 2022 ਵਿੱਚ 15 ਕਤਲ ਹੋਏ। ਮ੍ਰਿਤਕ ਦੱਖਣੀ ਪੱਛਮੀ ਉਪਨਗਰ ਬਾਰਹਾਵੇਨ ਵਿੱਚ ਇੱਕ ਘਰ ਦੇ ਅੰਦਰ ਮਿਲੇ ਸਨ ਅਤੇ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ।

ਦੱਸ ਦਈਏ ਕਿ ਕੈਨੇਡਾ ਵਿੱਚ ਕਤਲੇਆਮ ਬਹੁਤ ਘੱਟ ਹੁੰਦੇ ਹਨ। ਦਸੰਬਰ 2022 ਵਿੱਚ, ਇੱਕ ਵਿਅਕਤੀ ਨੇ ਪੁਲਸ ਦੁਆਰਾ ਗੋਲੀ ਮਾਰਨ ਤੋਂ ਪਹਿਲਾਂ ਟੋਰਾਂਟੋ ਦੇ ਇੱਕ ਉਪਨਗਰ ਵਿੱਚ ਪੰਜ ਲੋਕਾਂ ਨੂੰ ਗੋਲੀ ਮਾਰ ਦਿੱਤੀ ਸੀ। ਉਸੇ ਸਾਲ ਸਤੰਬਰ ਵਿੱਚ, ਇੱਕ ਵਿਅਕਤੀ ਨੇ ਪੱਛਮੀ ਸੂਬੇ ਸਸਕੈਚਵਨ ਵਿੱਚ ਚਾਕੂ ਮਾਰ ਕੇ 11 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਪੁਲਸ ਦੁਆਰਾ ਗ੍ਰਿਫ਼ਤਾਰ ਕੀਤੇ ਜਾਣ ਤੋਂ ਤੁਰੰਤ ਬਾਅਦ ਉਸਦੀ ਕੋਕੀਨ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।

Add a Comment

Your email address will not be published. Required fields are marked *