PM ਮੋਦੀ ਫਿਰ ਬਣੇ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ, ਟੌਪ 5 ‘ਚੋਂ ਬਾਈਡੇਨ ਤੇ ਸੁਨਕ ਬਾਹਰ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਲਗਾਤਾਰ ਵਧ ਰਹੀ ਹੈ। ਉਹ ਭਾਰਤ ਦੇ ਅਜਿਹੇ ਨੇਤਾ ਹਨ, ਜਿਨ੍ਹਾਂ ਦੀ ਗਲੋਬਲ ਪੱਧਰ ’ਤੇ ਵਿਸ਼ੇਸ਼ ਪਛਾਣ ਹੈ। ਪੀ. ਐੱਮ. ਮੋਦੀ ਨੇ ਦੁਨੀਆ ਦੇ 22 ਦੇਸ਼ਾਂ ਦੇ ਦਿੱਗਜਾਂ ਨੂੰ ਪਿੱਛੇ ਛੱਡ ਕੇ ਪਹਿਲੇ ਰੈਂਕ ’ਤੇ ਕਬਜ਼ਾ ਜਮਾਇਆ ਹੈ। ਮੋਦੀ ਦੀ ਗਲੋਬਲ ਪੱਧਰ ’ਤੇ ਅਪਰੂਵਲ ਰੇਟਿੰਗ 78 ਫ਼ੀਸਦੀ ਹੋ ਗਈ ਹੈ।

ਇਕ ਸਰਵੇ ਅਨੁਸਾਰ, ਸਤੰਬਰ 2021 ਤੋਂ ਬਾਅਦ ਪੀ. ਐੱਮ. ਮੋਦੀ ਦੀ ਲੋਕਪ੍ਰਿਯਤਾ ’ਚ ਲਗਾਤਾਰ ਵਾਧਾ ਵੇਖਿਆ ਗਿਆ ਹੈ। ਮੋਦੀ ਤੋਂ ਬਾਅਦ ਮੈਕਸੀਕੋ ਦੇ ਰਾਸ਼ਟਰਪਤੀ ਲੋਪੇਜ ਓਬਰਾਡੋਰ 68 ਫ਼ੀਸਦੀ ਦੀ ਅਪਰੂਵਲ ਰੇਟਿੰਗ ਦੇ ਨਾਲ ਦੂਜੇ ਸਥਾਨ ਅਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਅਲੈਨ ਬੇਰਸੇਟ (62 ਫ਼ੀਸਦੀ) ਤੀਸਰੇ ਸਥਾਨ ’ਤੇ ਹਨ। ਇਸ ਤੋਂ ਬਾਅਦ ਆਸਟ੍ਰੇਲੀਆ ਦੇ ਪੀ. ਐੱਮ. ਐਂਥਨੀ ਅਲਬਾਨੀਜ਼ ਨੂੰ 58 ਫ਼ੀਸਦੀ ਦੀ ਰੇਟਿੰਗ ਦਿੱਤੀ ਗਈ ਹੈ। ਉਨ੍ਹਾਂ ਨੂੰ ਚੌਥਾ ਸਥਾਨ ਪ੍ਰਾਪਤ ਹੋਇਆ ਹੈ। ਉੱਥੇ ਹੀ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡੀਸਿਲਵਾ 50 ਫ਼ੀਸਦੀ ਰੇਟਿੰਗ ਦੇ ਨਾਲ ਪੰਜਵੇਂ ਸਥਾਨ ’ਤੇ ਹਨ।

ਇਸ ਸੂਚੀ ’ਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਅਪਰੂਵਲ ਰੇਟਿੱਗ ਲਗਾਤਾਰ ਘਟ ਰਹੀ ਹੈ। ਉਨ੍ਹਾਂ ਦੀ ਲੋਕਪ੍ਰਿਯਤਾ ਅਮਰੀਕਾ ’ਚ ਵੀ ਨਹੀਂ ਹੈ। ਉਨ੍ਹਾਂ ਨੂੰ ਸਿਰਫ 40 ਫ਼ੀਸਦੀ ਦੀ ਅਪਰੂਵਲ ਰੇਟਿੰਗ ਮਿਲੀ ਹੈ। ਬਾਈਡੇਨ 6ਵੇਂ ਸਥਾਨ ’ਤੇ ਹਨ। ਉਨ੍ਹਾਂ ਤੋਂ ਇਲਾਵਾ ਭਾਰਤੀ ਮੂਲ ਦੇ ਬ੍ਰਿਟਿਸ਼ ਪੀ. ਐੱਮ. ਰਿਸ਼ੀ ਸੁਨਕ ਅਜੇ ਇੰਨੇ ਲੋਕਪ੍ਰਿਯ ਨਹੀਂ ਹਨ। ਇਸ ਸੂਚੀ ’ਚ ਉਹ 10ਵੇਂ ਸਥਾਨ ’ਤੇ ਹਨ। ਉਨ੍ਹਾਂ ਦੀ ਅਪਰੂਵਲ ਰੇਟਿੰਗ ਸਿਰਫ਼ 30 ਫ਼ੀਸਦੀ ਹੀ ਹੈ।

Add a Comment

Your email address will not be published. Required fields are marked *