ਦ੍ਰੋਪਦੀ ਮੁਰਮੂ ਦੀ ਅੱਖ ਦੀ ਹੋਈ ਸਰਜਰੀ, ਮੋਤੀਆਬਿੰਦ ਨਾਲ ਜੂਝ ਰਹੀ ਸੀ ਰਾਸ਼ਟਰਪਤੀ
November 21, 2022
ਨਵੀਂ ਦਿੱਲੀ – ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਸੱਜੀ ਅੱਖ ਦਾ ਐਤਵਾਰ ਨੂੰ ਇੱਥੇ ਦੇ ਆਰਮੀ ਹਸਪਤਾਲ (ਰਿਸਰਚ ਐਂਡ ਰੈਫਰਲ) ‘ਚ ਮੋਤੀਆਬਿੰਦ ਦਾ ਆਪਰੇਸ਼ਨ ਹੋਇਆ। ਇਹ ਜਾਣਕਾਰੀ ਰਾਸ਼ਟਰਪਤੀ ਭਵਨ ਨੇ ਇਕ ਬਿਆਨ ‘ਚ ਦਿੱਤੀ। ਬਿਆਨ ‘ਚ ਕਿਹਾ ਗਿਆ ਕਿ ਮੁਰਮੂ ਦੀ ਸਰਜਰੀ ਸਫ਼ਲ ਰਹੀ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
64 ਸਾਲਾ ਮੁਰਮੂ ਦਾ 16 ਅਕੂਤਬਰ ਨੂੰ ਆਰਮੀ ਹਸਪਤਾਲ ‘ਚ ਖੱਬੀ ਅੱਖ ਦਾ ਮੋਤੀਆਬਿੰਦ ਦਾ ਆਪਰੇਸ਼ਨ ਹੋਇਆ ਸੀ। ਰਾਸ਼ਟਰਪਤੀ ਭਵਨ ਨੇ ਕਿਹਾ,”ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਸੱਜੀ ਅੱਖ ਦਾ ਅੱਜ ਯਾਨੀ ਐਤਵਾਰ ਸਵੇਰੇ ਆਰਮੀ ਹਸਪਤਾਲ (ਰਿਸਰਚ ਐਂਡ ਰੈਫਰਲ), ਨਵੀਂ ਦਿੱਲੀ ‘ਚ ਮੋਤੀਆਬਿੰਦ ਦੀ ਸਰਜਰੀ ਕੀਤੀ ਗਈ। ਸਰਜਰੀ ਸਫ਼ਲ ਰਹੀ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।” ਮੁਰਮੂ ਨੇ 25 ਜੁਲਾਈ ਨੂੰ ਭਾਰਤ ਦੇ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ।

