ਫ਼ਿਲਮ ‘ਫਰਾਜ਼’ ’ਤੇ ਰੋਕ ਲਗਾਉਣ ਤੋਂ ਦਿੱਲੀ ਹਾਈ ਕੋਰਟ ਦਾ ਇਨਕਾਰ

ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਹੰਸਲ ਮਹਿਤਾ ਦੀ ਫ਼ਿਲਮ ‘ਫਰਾਜ਼’ ਦੇ ਰਿਲੀਜ਼ ਹੋਣ ’ਤੇ ਰੋਕ ਲਾਉਣ ਤੋਂ ‍ਇਨਕਾਰ ਕਰ ਦਿੱਤਾ ਹੈ। ਫ਼ਿਲਮ ਸ਼ੁੱਕਰਵਾਰ ਨੂੰ ਸਿਨੇਮਾ ਘਰਾਂ ’ਚ ਪ੍ਰਦਰਸ਼ਿਤ ਹੋਵੇਗੀ। ਦੱਸਿਆ ਜਾਂਦਾ ਹੈ ਕਿ ਇਹ ਫ਼ਿਲਮ ਢਾਕਾ ’ਚ 2016 ’ਚ ਹੋਏ ਅੱਤਵਾਦੀ ਹਮਲੇ ’ਤੇ ਆਧਾਰਿਤ ਹੈ।

ਅਦਾਲਤ ਅੱਤਵਾਦੀ ਹਮਲੇ ਦੇ ਪੀਡ਼ਤਾਂ ਦੇ ਪਰਿਵਾਰਾਂ ਦੀ ਮੰਗ ’ਤੇ ਸੁਣਵਾਈ ਕਰ ਰਹੀ ਸੀ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ’ਚ ਹੋਏ ਹੋਲੀ ਆਰਟਿਸਨ ਅੱਤਵਾਦੀ ਹਮਲੇ ’ਚ ਮਾਰੀਆਂ ਗਈਆਂ 2 ਕੁੜੀਆਂ ਦੀਆਂ ਮਾਵਾਂ ਨੇ ਨਿੱਜਤਾ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਫ਼ਿਲਮ ਰਿਲੀਜ਼ ਕੀਤੇ ਜਾਣ ’ਤੇ ਇਤਰਾਜ਼ ਪ੍ਰਗਟਾਇਆ ਸੀ। ਅਦਾਲਤ ਨੇ ਕਿਹਾ ਕਿ ਫ਼ਿਲਮ ਨਿਰਮਾਤਾ ਦੇ ਵਕੀਲ ਨੇ ਸਪੱਸ਼ਟ ਰੂਪ ’ਚ ਦੱਸਿਆ ਹੈ ਕਿ ਅਪੀਲਕਰਤਾਵਾਂ ਦੀਆਂ ਧੀਆਂ ਦੀਆਂ ਤਸਵੀਰਾਂ ਫ਼ਿਲਮ ’ਚ ਨਹੀਂ ਵਿਖਾਈ ਗਈਆਂ ਹਨ।

Add a Comment

Your email address will not be published. Required fields are marked *