26 ਸਾਲ ਦੀ ਬਾਲਗ ਫਿਲਮ ਸਟਾਰ ਸੋਫੀਆ ਲਿਓਨ ਦਾ ਅਮਰੀਕਾ ‘ਚ ਦਿਹਾਂਤ

ਨਿਊਯਾਰਕ – ਬਾਲਗ ਫਿਲਮ ਸਟਾਰ ਸੋਫੀਆ ਲਿੳਨ ਦਾ (26) ਅਮਰੀਕਾ ਵਿਚ ਦਿਹਾਂਤ ਹੋ ਗਿਆ। ਇਸ ਗੱਲ ਦੀ ਪੁਸ਼ਟੀ ਅਦਾਕਾਰਾ ਦੇ ਮਤਰੇਏ ਪਿਤਾ ਮਾਈਕ ਰੋਮੇਰੋ ਨੇ ਕੀਤੀ ਹੈ। ਪਰ ਇਸ ਅਦਾਕਾਰਾ ਦੀ ਮੌਤ ਕਿਵੇਂ ਹੋਈ? ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। ਮਾਈਕ ਰੋਮੇਰੋ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸੋਫੀਆ ਨਾਲ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ। ਮਾਈਕ ਰੋਮੇਰੋ ਨੇ ਦੱਸਿਆ ਕਿ ਇੱਕ ਹਫ਼ਤਾ ਪਹਿਲਾਂ 1 ਮਾਰਚ ਨੂੰ ਉਹ ਅਮਰੀਕਾ ਵਿੱਚ ਆਪਣੇ ਅਪਾਰਟਮੈਂਟ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਸੀ।

ਪਤਾ ਲੱਗਾ ਹੈ ਕਿ ਇਸ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਹੈ। ਫਿਲਹਾਲ ਉਹ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਦੂਜੇ ਪਾਸੇ ਪਿਛਲੇ ਤਿੰਨ ਮਹੀਨਿਆਂ ਵਿੱਚ ਇਹ ਚੌਥੀ ਐਡਲਟ ਸਟਾਰ ਦੀ ਮੌਤ ਹੈ ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਤੋਂ ਪਹਿਲਾਂ ਕੈਗਨੀ ਲੀ ਦੀ 36 ਸਾਲ ਦੀ ਉਮਰ ‘ਚ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਜਨਵਰੀ ਵਿੱਚ,ਜੈਸੀ ਜੇਨ ਦੀ ਓਕਲਾਹੋਮਾ ਵਿੱਚ ਆਪਣੇ ਬੁਆਏਫ੍ਰੈਂਡ, ਬ੍ਰੈਟ ਹੈਸਨਮੁਏਲਰ ਨਾਲ ਮੌਤ ਹੋ ਗਈ ਸੀ। 

ਪਿਛਲੇ ਹਫਤੇ ਸੋਫੀਆ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਸੀ। ਉਸ ਨੇ ਕੁਝ ਪੋਸਟਾਂ ਵੀ ਕੀਤੀਆਂ। ਇਹ ਬਾਲਗ ਫਿਲਮ ਸਟਾਰ ਐਮਿਲੀ ਵਿਲਿਸ ਦੇ ਹਸਪਤਾਲ ਵਿੱਚ ਦਾਖਲ ਹੋਣ ਤੋਂ ਦੋ ਦਿਨ ਬਾਅਦ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਸੋਫੀਆ ਦੇ ਮਤਰੇਏ ਪਿਤਾ ਮਾਈਕ ਰੋਮੇਰੋ ਨੇ ਗੌਫੰਡਮੀ ਨਾਂ ਦੇ ਪੇਜ ‘ਤੇ ਉਸ ਦੀ ਮੌਤ ਦੀ ਘਟਨਾ ਦੀ ਜਾਣਕਾਰੀ ਪੋਸਟ ਕੀਤੀ। ਬੀਤੇ ਦਿਨ ਸ਼ਨੀਵਾਰ ਨੂੰ ਇਹ ਖੁਲਾਸਾ ਹੋਇਆ ਕਿ ਉਸ ਦੀ ਮੌਤ ਹੋ ਗਈ ਹੈ।ਫਿਲਹਾਲ ਮਾਮਲਾ ਜਾਂਚ ਅਧੀਨ ਹੈ ਕਿਉਂਕਿ ਉਸ ਦੇ ਅੰਤਿਮ ਸੰਸਕਾਰ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਸੋਫੀਆ ਦੇ ਦੋਸਤ ਅਤੇ ਪ੍ਰਸ਼ੰਸਕ ਇਹ ਜਾਣ ਕੇ ਹੈਰਾਨ ਹਨ।

Add a Comment

Your email address will not be published. Required fields are marked *