Apple ਦੇ CEO ਪਹੁੰਚੇ ਮੁੰਬਈ, ਮਾਧੁਰੀ ਦੀਕਸ਼ਿਤ ਨਾਲ ਖਾਧਾ ਵੜਾਪਾਵ

ਮੁੰਬਈ : ਭਾਰਤ ਵਿਚ ਐਪਲ ਦੇ ਪਹਿਲੇ ਰਿਟੇਲ ਸਟੋਰ ਦੇ ਉਦਘਾਟਨ ਤੋਂ ਪਹਿਲਾਂ ਕੰਪਨੀ ਦੇ ਮੁੱਖ ਕਾਰਜਪਾਲਕ ਅਧਿਕਾਰੀ ਟਿਮ ਕੁੱਕ ਸੋਮਵਾਰ ਨੂੰ ਮੁੰਬਈ ਪਹੁੰਚੇ। ਆਪਣੀ ਯਾਤਰਾ ਦੇ ਪਹਿਲੇ ਦਿਨ ਕੁੱਕ ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਏਂਟਿਲਾ ਗਏ। ਅਜਿਹਾ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਟਾਟਾ ਸੰਸ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਸਮੇਤ ਹੋਰ ਚੋਟੀ ਦੇ ਉਦਯੋਗਪਤੀਆਂ ਨਾਲ ਵੀ ਮੁਲਾਕਾਤ ਕੀਤੀ। 

ਕੁੱਕ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੂਸਰੰਚਾਰ ਮੰਤਰੀ ਅਸ਼ਵਨੀ ਵੈਸ਼ਣਵ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਹਾਲਾਂਕਿ, ਕੰਪਨੀ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਭਾਰਤ ਦੌਰੇ ਦੇ ਪ੍ਰੋਗਰਾਮ ਬਾਰੇ ਪੁੱਛੇ ਗਏ ਸਵਾਲਾਂ ਨੂੰ ਟਾਲ ਦਿੱਤਾ। ਉਨ੍ਹਾਂ ਨੇ ਅੰਬਾਨੀ ਪਰਿਵਾਰ ਦੇ ਮਨਪਸੰਦ ਰੈਸਟੋਰੈਂਟ ਵਿਚ ਅਦਾਕਾਰਾ ਮਾਧੁਰੀ ਦੀਕਸ਼ਿਤ ਨਾਲ ਵੜਾਪਾਵ ਵੀ ਖਾਧਾ। ਮਾਧੁਰੀ ਦੀਕਸ਼ਿਤ ਨੇ ਟਿਮ ਕੁੱਕ ਨਾਲ ਟਵੀਟਰ ‘ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ, “ਮੁੰਬਈ ਵਿਚ ਵੜਾਪਾਵ ਤੋਂ ਬਿਹਤਰ ਸਵਾਦ ਨਹੀਂ ਹੋ ਸਕਦਾ।” 

ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਕੁੱਕ ਨੇ ਲਿਖਿਆ, “ਧੰਨਵਾਦ ਮਾਧੁਰੀ ਦੀਕਸ਼ਿਤ, ਮੈਨੂੰ ਪਹਿਲੀ ਵਾਰ ਵੜਾਪਾਵ ਖਵਾਉਣ ਲਈ। ਇਹ ਬਹੁਤ ਸਵਾਦ ਸੀ।”

Add a Comment

Your email address will not be published. Required fields are marked *