ਕਾਲਜ ‘ਚ ਪ੍ਰਸਿੱਧ ਕਲਾਕਾਰ ਮੋਮਾਲਾ ਨਾਇਕ ਨੇ ਵਿਦਿਆਰਥਣਾਂ ਨੂੰ ਸਿਖਾਏ ਭਾਰਤੀ ਲੋਕ ਨਾਚ ਕਥਕ ਦੇ ਗੁਰ

ਟਾਂਡਾ ਉੜਮੁੜ – ਵਿਦਿਆਰਥੀਆਂ ਨੇ ਨੂੰ ਭਾਰਤੀ ਸਭਿਆਚਾਰ,ਵਿਰਾਸਤ, ਲੋਕ ਸੰਗੀਤ ਅਤੇ ਨਾਚਾਂ ਦੀ ਜਾਣਕਾਰੀ ਦੇਣ ਦੇ ਮਿਸ਼ਨ ਨੂੰ ਚਲਾ ਰਹੀ ਸਪਿਕ ਮੈਕੇ ਸੰਸਥਾ ਵੱਲੋਂ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸ਼ੁਰੂ ਕੀਤੀ ਦਸ਼ਾਂਕ ਲੜੀ ਤਹਿਤ ਸੰਤ ਮਾਝਾ ਸਿੰਘ ਕਰਮਜੋਤ ਕਾਲਜ ਮਿਆਣੀ ਵਿਖੇ ਇਕ ਰੋਜ਼ਾ ਕੱਥਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸਪਿਕ ਮੈਕੇ ਸੰਸਥਾ ਵੱਲੋਂ ਯੁਵਾ ਮਾਮਲੇ ਅਤੇ ਸੱਭਿਆਚਾਰ ਮੰਤਰਾਲੇ, ਭਾਰਤ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ, ਵਰਕਸ਼ਾਪ ਵਿਚ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਸ਼ਿਵਾਨੀ ਦੀ ਅਗਵਾਈ ਵਿਚ , ਉੱਘੀ ਕਥਕ ਡਾਂਸਰ ਮੋਮਾਲਾ ਨਾਇਕ ਨੇ ਵਿਦਿਆਰਥੀਆਂ ਨੂੰ ਕੱਥਕ ਡਾਂਸ ਦੀਆਂ ਬਾਰੀਕੀਆਂ ਅਤੇ ਮਹੱਤਵ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤੀ ਸ਼ਾਸਤਰੀ ਨ੍ਰਿਤ ਕੱਥਕ ਦੀ ਕਲਾਤਮਕ ਵਿਸ਼ੇਸ਼ਤਾ ਇਸਦੀ ਸ਼ਿਲਪਕਾਰੀ, ਸੁੰਦਰਤਾ ਅਤੇ ਪੇਸ਼ਕਾਰੀ ਦੀ ਖੂਬਸੂਰਤ ਸ਼ੈਲੀ ਵਿਚ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕੱਥਕ ਦੀ ਪੇਸ਼ਕਾਰੀ ਦੌਰਾਨ ਗਾਇਨ, ਵਜਾਉਣ ਰਾਸ ਅਤੇ ਤਾਲ ਬਾਰੇ ਜਾਣੂ ਕਰਵਾਇਆ। 

ਦੱਸ ਦਈਏ ਕਿ ਇਸ ਮੌਕੇ ਉਨ੍ਹਾਂ ਸਪਿਕ ਸੰਸਥਾ ਵੱਲੋਂ ਭਾਰਤੀ ਸੱਭਿਆਚਾਰ, ਸ਼ਾਸਤਰੀ ਸੰਗੀਤ ਅਤੇ ਨ੍ਰਿਤ ਦੇ ਪ੍ਰਚਾਰ-ਪ੍ਰਸਾਰ ਲਈ ਚਲਾਏ ਜਾ ਰਹੇ ਮਿਸ਼ਨ ਬਾਰੇ ਜਾਣਕਾਰੀ ਦਿੰਦਿਆਂ ਆਪਣੇ ਅਮੀਰ ਭਾਰਤੀ ਸੱਭਿਆਚਾਰ ਅਤੇ ਵਿਰਸੇ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਇਸ ਦੌਰਾਨ ਵਿਦਿਆਰਥੀਆਂ ਨੂੰ ਸਟੇਜ ‘ਤੇ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ ਡਾਂਸ ਅਤੇ ਰਿਦਮ ਦੇ ਸ਼ੁਰੂਆਤੀ ਪੱਖ ਤੋਂ ਜਾਣੂ ਕਰਵਾ ਕੇ ਅਭਿਆਸ ਕਰਵਾਇਆ ਗਿਆ। ਗਿਆ | ਇਸ ਮੌਕੇ ਡਾ. ਸ਼ਿਵਾਨੀ ਨੇ ਸੰਤ ਬਾਬਾ ਰੋਸ਼ਨ ਸਿੰਘ ਮਸਕੀਨ ਦੀ ਰਹਿਨੁਮਾਈ ਹੇਠ ਕਥਕ ਡਾਂਸਰ ਮੋਮਾਲਾ ਨਾਇਕ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪ੍ਰੋ.ਸ਼ਿਵਾਲੀ (ਦਸਮੇਸ਼ ਕਾਲਜ), ਪ੍ਰੋ.ਮਨਪ੍ਰੀਤ ਕੌਰ, ਮਨਦੀਪ ਕੌਰ, ਮਨਜੀਤ ਕੌਰ, ਨਵਤੇਜ ਕੌਰ, ਪ੍ਰਭਜੋਤ ਕੌਰ, ਸੁਨੀਤਾ, ਮਨਿੰਦਰ ਜੀਤ ਕੌਰ, ਲਵਦੀਪ ਕੌਰ, ਲਵਜੋਤ ਕੌਰ, ਗੁਰਪ੍ਰੀਤ ਸਿੰਘ, ਰਮਨਦੀਪ ਸਿੰਘ ਆਦਿ ਹਾਜ਼ਰ ਸਨ |

Add a Comment

Your email address will not be published. Required fields are marked *