ਮਿਸ ਯੂਨੀਵਰਸ ਹਰਨਾਜ ਸੰਧੂ ਨੇ ‘ਮਿਸ ਭਾਰਤ ਯੂ. ਐੱਸ. ਏ.’ ਦੇ ਜੇਤੂਆਂ ਸਿਰ ਸਜਾਇਆ ਤਾਜ

ਨਿਊਜਰਸੀ – ਨਿਊਜਰਸੀ ਸਥਿਤ ਮਾਈ ਡ੍ਰੀਮ ਇੰਟਰਟੇਨਮੈਂਟ ਕੰਪਨੀ ਨੇ 10 ਦਸੰਬਰ ਨੂੰ ਜਾਰਜੀਆ ਵਿਚ ਮਿਸ ਭਾਰਤ ਯੂ. ਐੱਸ. ਏ. 2022 ਨੈਸ਼ਨਲ ਬਿਊਟੀ ਮੁਕਾਬਲੇਬਾਜ਼ੀ ਦਾ ਸਫਲ ਆਯੋਜਨ ਕੀਤਾ। ਮਿਸ ਯੂਨੀਵਰਸ ਹਰਨਾਜ ਸੰਧੂ ਮੁੁਕਬਾਲੇਬਾਜ਼ੀ ਵਿਚ ਜੱਜ ਦੇ ਰੂਪ ਵਿਚ ਹਾਜ਼ਰ ਹੋਈ। ਇਹ ਮੁਕਾਬਲੇਬਾਜ਼ੀ ਮਿਸ ਯੂਨੀਵਰਸ ਮੁਕਾਬਲੇਬਾਜ਼ੀ ਦੇ 71 ਸਾਲਾਂ ਦੇ ਇਤਿਹਾਸ ਵਿਚ ਇਸ ਵਾਰ ਇਸ ਲਈ ਖਾਸ ਰਹੀ ਕਿਉਂਕਿ ਇਸ ਵਿਚ ਕਿਸੇ ਮੌਜੂਦਾ ਮਿਸ ਯੂਨੀਵਰਸ ਜੇਤੂ ਨੇ ਕਿਸੇ ਭਾਰਤੀ ਮੁਕਾਬਲੇਬਾਜ਼ ਦੀਆਂ ਜੇਤੂਆਂ ਨੂੰ ਆਪਣੇ ਹੱਥੀਂ ਤਾਜ ਪਹਿਨਾਇਆ।

ਕੰਪਨੀ ਦੀ ਸੀ. ਈ. ਓ. ਅਤੇ ਸੰਸਥਾਪਕ ਰਸ਼ਮੀ ਬੇਦੀ ਅਤੇ ਜਨਕ ਬੇਦੀ ਨੇ ਕਿਹਾ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਤੋਂ ਵੱਡੀ ਸੁੰਦਰਤਾ ਮੁਕਾਬਲੇਬਾਜ਼ੀ ਹੈ ਜਿਥੇ ਇਕ ਹੀ ਮੁਕਾਬਲੇਬਾਜ਼ੀ ਵਿਚ 7 ਸ਼੍ਰੇਣੀਆਂ ਹਨ ਅਤੇ ਜਿਸ ਵਿਚ ਪੂਰੇ ਅਮਰੀਕਾ ਤੋਂ 82 ਮੁਕਾਬਲੇਬਾਜ਼ਾਂ ਨੇ ਭਾਗ ਲਿਆ।

PunjabKesari

ਇਨ੍ਹਾਂ ਮੁਕਾਲਬੇਬਾਜ਼ਾਂ ਦੀ ਪਹਿਲਾ ਟੀਚਾ ਸਾਰੇ ਮੁਕਾਬਲੇਬਾਜ਼ਾਂ ਨੂੰ ਰੋਸ਼ਨੀ ਵਿਚ ਲਿਆਉਣਾ, ਉਨ੍ਹਾਂ ਦੇ ਹੁਨਰ ਦਾ ਪ੍ਰਦਰਸ਼ਨ ਕਰਨਾ, ਉਨ੍ਹਾਂ ਦੇ ਕੌਸ਼ਲ ਨੂੰ ਉਜਾਗਰ ਕਰਨਾ ਅਤੇ ਜੇਤੂ ਦੇ ਰੂਪ ਵਿਚ ਉਨ੍ਹਾਂ ਨੂੰ ਤਾਜ ਪਹਿਨਾਕੇ ਸਨਮਾਨਿਤ ਕਰਨਾ ਹੈ।

ਸਾਰੀਆਂ ਸ਼੍ਰੇਣੀਆਂ ਲਈ ਇਕ ਬਿਲਕੁੱਲ ਨਵੇਂ ਜਜਮੈਂਟ ਸਾਫਟਵੇਅਰ ਦੀ ਵਰਤੋਂ ਕੀਤੀ ਗਈ ਜਿਸ ਨਾਲ ਨਤੀਜੇ ਨਿਰਪੱਖ ਅਤੇ ਤੁਰੰਤ ਪ੍ਰਾਪਤ ਹੋਏ। ਕੰਪਨੀ ਦੇ ਸੀ. ਈ. ਓ. ਅਤੇ ਆਯੋਜਕ ਰਸ਼ਮੀ ਬੇਦੀ ਅਤੇ ਜਨਕ ਬੇਦੀ ਨੇ ਕਿਹਾ ਕਿ ਦਰਸ਼ਕਾਂ ਦੀ ਹਾਜ਼ਰੀ ਵਿਚ ਇਸ ਪ੍ਰੋਗਰਾਮ ਨੂੰ ਸ਼ਾਨਦਾਰ ਬਣਾਉਣ ਵਿਚ ਮਦਦ ਕੀਤੀ ਅਤੇ ਉਨ੍ਹਾਂ ਦੇ ਉਤਸ਼ਾਹ ਦੇ ਨਾਲ-ਨਾਲ ਹਾਂ-ਪੱਖੀ ਭਾਵਨਾ ਨੇ ਮੁਕਾਲੇਬਾਜ਼ਾਂ ਨੂੰ ਅਭਿਨੰਦਨ ਅਤੇ ਪਿਆਰ ਦਾ ਅਨੁਭਵ ਕਰਾਇਆ।

Add a Comment

Your email address will not be published. Required fields are marked *