PUBG ਖੇਡਦੇ-ਖੇਡਦੇ ਹੋਇਆ ਪਿਆਰ, ਪ੍ਰੇਮੀ ਨੂੰ ਮਿਲਣ ਅੰਡੇਮਾਨ ਤੋਂ ਬਰੇਲੀ ਪੁੱਜੀ ਕੁੜੀ
![](http://mehakewattan.com/wp-content/uploads/2023/02/2023_2image_16_50_585479011pubgvalalove-ll.jpg)
ਬਰੇਲੀ– ਕਹਿੰਦੇ ਹਨ ਕਿ ਪਿਆਰ ਅੰਨ੍ਹਾ ਹੁੰਦਾ ਹੈ, ਇਹ ਨਾ ਜਾਤ ਦੇਖਦਾ ਹੈ ਨਾ ਹੀ ਬਿਰਾਦਰੀ। ਅਜਿਹਾ ਹੀ ਮਾਮਲਾ ਉੱਤਰ-ਪ੍ਰਦੇਸ਼ ਦੇ ਬਰੇਲੀ ਤੋਂ ਸਾਹਮਣੇ ਆਇਆ ਹੈ। ਇੱਥੇ ਬਰੇਲੀ ਦੇ ਫਰੀਦਪੁਰ ਦੇ ਰਹਿਣ ਵਾਲੇ ਇਕ ਨੌਜਵਾਨ ਨੂੰ ਅੰਡੇਮਾਨ ਨਿਕੋਬਾਰ ਦੀ 10ਵੀਂ ਦੀ ਵਿਦਿਆਰਥਣ ਨਾਲ ਪਬਜੀ ਖੇਡਦੇ-ਖੇਡਦੇ ਪਿਆਰ ਹੋ ਗਿਆ ਅਤੇ ਫਿਰ ਦੋਵੇਂ ਫੇਸਬੁੱਕ ’ਤੇ ਗੱਲ ਕਰਨ ਲੱਗੇ। ਪਿਆਰ ਇੰਨਾ ਵੱਧ ਗਿਆ ਕਿ ਵਿਦਿਆਰਥਣ ਅੰਡੇਮਾਨ ਨਿਕੋਬਾਰ ਤੋਂ ਫਰੀਦਪੁਰ ਆਪਣੇ ਪ੍ਰੇਮੀ ਨੂੰ ਮਿਲਣ ਆ ਗਈ। ਕੁੜੀ ਦੇ ਪਰਿਵਾਰ ਵਾਲਿਆਂ ਨੂੰ ਜਦੋਂ ਵਿਦਿਆਰਥਣ ਨਹੀਂ ਮਿਲੀ ਤਾਂ ਉਨ੍ਹਾਂ ਨੇ ਅੰਡੇਮਾਨ ਨਿਕੋਬਾਰ ’ਚ ਸ਼ਿਕਾਇਤ ਦਰਜ ਕਰਵਾ ਦਿੱਤੀ। ਪੁਲਸ ਦੀ ਜਾਂਚ ’ਚ ਕੁੜੀ ਦੀ ਲੋਕੇਸ਼ਨ ਬਰੇਲੀ ’ਚ ਮਿਲੀ।
ਉਸ ਤੋਂ ਬਾਅਦ ਅੰਡੇਮਾਨ ਨਿਕੋਬਾਰ ਪੁਲਸ ਬਰੇਲੀ ਆਈ ਅਤੇ ਕੁੜੀ ਨੂੰ ਲੱਭ ਕੇ ਉਸਦਾ ਮੈਡੀਕਲ ਟੈਸਟ ਕਰਵਾਇਆ। ਉਸ ਤੋਂ ਬਾਅਦ ਪੁਲਸ ਕੁੜੀ ਨੂੰ ਲੈ ਕੇ ਵਾਪਸ ਪਰਤ ਗਈ। ਦਰਅਸਲ, ਬਰੇਲੀ ਦੇ ਥਾਣਾ ਫਰੀਦਪੁਰ ਦਾ ਰਹਿਣਾ ਵਾਲਾ ਰਾਜਪਾਲ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਅਤੇ ਉਹ ਮੋਬਾਇਲ ’ਤੇ ਪਬਜੀ ਖੇਡਣ ਦਾ ਵੀ ਸ਼ੌਂਕ ਰੱਖਦਾ ਹੈ। 1 ਦਿਨ ਪਬਜੀ ਖੇਡਦੇ-ਖੇਡਦੇ ਅੰਡੇਮਾਨ ਨਿਕੋਬਾਰ ਦੀ 10ਵੀਂ ਜਮਾਤ ਦੀ ਵਿਦਿਆਰਥਣ ਨਾਲ ਉਸਨੂੰ ਪਿਆਰ ਹੋ ਗਿਆ ਅਤੇ ਉਹ ਦੋਵੇਂ ਫੇਸਬੁੱਕ ਰਾਹੀਂ ਗੱਲ ਕਰਨ ਲੱਗੇ।
ਪ੍ਰੇਮੀ ਨੂੰ ਮਿਲਣ ਅੰਡੇਮਾਨ ਤੋਂ ਫਰੀਦਪੁਰ ਪੁੱਜੀ ਪ੍ਰੇਮਿਕਾ
ਕੁਝ ਸਮਾਂ ਗੱਲ ਕਰਨ ਤੋਂ ਬਾਅਦ ਵਿਦਿਆਰਥਣ ਨੇ ਆਪਣੇ ਪ੍ਰੇਮੀ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਫਿਰ 22 ਜਨਵਰੀ ਨੂੰ ਵਿਦਿਆਰਥੀ ਰਾਜਪਾਲ ਨੂੰ ਮਿਲਣ ਲਈ ਅੰਡੇਮਾਨ ਨਿਕੋਬਾਰ ਤੋਂ ਕੋਲਕਾਤਾ ਹੁੰਦੇ ਹੋਏ ਫਰੀਦਪੁਰ ਪਹੁੰਚ ਗਈ। ਜਦੋਂ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਕੁੜੀ ਘਰ ’ਚ ਨਾ ਮਿਲੀ ਤਾਂ ਉਨ੍ਹਾਂ ਥਾਣੇ ’ਚ ਸ਼ਿਕਾਇਤ ਦਰਜ ਕਰਵਾ ਦਿੱਤੀ। ਪੁਲਸ ਨੇ ਕੁੜੀ ਦੀ ਲੋਕੇਸ਼ਨ ਟ੍ਰੇਸ ਕਰਕੇ ਕੁੜੀ ਨੂੰ ਬਰੇਲੀ ’ਚੋਂ ਲੱਭ ਲਿਆ ਪਰ ਉਸਦਾ ਪ੍ਰੇਮੀ ਰਾਜਪਾਲ ਦੌੜ ਗਿਆ। ਪੁਲਸ ਨੇ ਵਿਦਿਆਰਥਣ ਦਾ ਮੈਡੀਕਲ ਟੈਸਟ ਕਰਵਾਇਆ ਅਤੇ ਅੰਡੇਮਾਨ ਵਾਪਸ ਲੈ ਗਏ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)
ਦੱਸ ਦੇਈਏ ਕਿ 10ਵੀਂ ’ਚ ਪੜ੍ਹਨ ਵਾਲੀ ਵਿਦਿਆਰਥਣ ਅਜੇ ਨਾਬਾਲਗ ਹੈ ਅਤੇ ਉਹ 2 ਸਾਲਾਂ ਬਾਅਦ ਬਾਲਗ ਹੋਵੇਗੀ। ਉੱਥੇ ਹੀ ਅੰਡੇਮਾਨ ਪੁਲਸ ਮੁਤਾਬਕ, ਵਿਦਿਆਰਥਣ ਦੇ ਪਰਿਵਾਰ ਵਾਲੇ ਦੋਵਾਂ ਦਾ ਵਿਆਹ ਕਰਨ ਲਈ ਰਾਜ਼ੀ ਹੋ ਗਏ ਹਨ ਪਰ ਉਨ੍ਹਾਂ ਦੀ ਸ਼ਰਦ ਹੈ ਕਿ ਨੌਜਵਾਨ ਨੂੰ ਦੋ ਸਾਲਾਂ ਤਕ ਉਨ੍ਹਾਂ ਦੇ ਨਾਲ ਅੰਡੇਮਾਨ ਨਿਕੋਬਾਰ ’ਚ ਰਹਿਣਾ ਹੋਵੇਗਾ। ਕੁੜੀ ਦੇ ਬਾਲਗ ਹੋਣ ’ਤੇ ਉਸਦਾ ਵਿਆਹ ਕਰਵਾ ਦਿੱਤਾ ਜਾਵੇਗਾ। ਅਜੇ ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੂੰ ਉਸਦੇ ਪ੍ਰੇਮੀ ’ਤੇ ਵਿਸ਼ਵਾਸ ਨਹੀਂ ਹੈ, ਜਦੋਂ ਉਹ ਉਸਦੇ ਨਾਲ 2 ਸਾਲ ਰਹਿ ਲਵੇਗਾ ਤਾਂ ਵਿਆਹ ਕਰ ਦੇਣਗੇ।