ਜਦੋਂ ਬਜਟ ਭਾਸ਼ਣ ਦੌਰਾਨ ਫਿਸਲ ਗਈ ਵਿੱਤ ਮੰਤਰੀ ਸੀਤਾਰਮਨ ਦੀ ਜ਼ੁਬਾਨ, ਸਦਨ ‘ਚ ਗੂੰਜਿਆ ਹਾਸਾ

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਵਿੱਤੀ ਸਾਲ 2023-24 ਦਾ ਬਜਟ ਪੇਸ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ਖੇਤੀਬਾੜੀ, ਰੇਲਵੇ, ਆਮਦਨ ਕਰ ਛੋਟ ਸਮੇਤ ਰੁਜ਼ਗਾਰ ਸਬੰਧੀ ਕਈ ਵੱਡੇ ਐਲਾਨ ਕੀਤੇ। ਇਸ ਦੌਰਾਨ ਸਦਨ ‘ਚ ਅਜਿਹਾ ਮੌਕਾ ਵੀ ਆਇਆ ਜਦੋਂ ਸਦਨ ‘ਚ ਬੈਠੇ ਸਾਰੇ ਵਿਧਾਇਕ ਅਤੇ ਸੰਸਦ ਮੈਂਬਰ ਹੱਸਣ ਲੱਗੇ।

ਦਰਅਸਲ ਬਜਟ ਪੇਸ਼ ਕਰਨ ਦੌਰਾਨ ਨਿਰਮਲਾ ਸੀਤਾਰਮਨ ਦੀ ਜ਼ੁਬਾਨ ਫਿਸਲ ਗਈ ਸੀ। ਦੱਸ ਦੇਈਏ ਕਿ ਜਦੋਂ ਉਹ ਪੁਰਾਣੇ ਚਾਰ ਪਹੀਆ ਵਾਹਨਾਂ ‘ਤੇ ਸਰਕਾਰ ਦੀ ਨਵੀਂ ਨੀਤੀ ਬਾਰੇ ਦੱਸ ਰਹੀ ਸੀ ਤਾਂ ਇਸ ਦੌਰਾਨ ਵਿੱਤ ਮੰਤਰੀ ਦੀ ਜ਼ੁਬਾਨ ਫਿਸਲ ਗਈ ਅਤੇ ਉਨ੍ਹਾਂ ਨੇ ‘ਰਿਪਲੇਸਿੰਗ ਦਾ ਓਲਡ ਵਹੀਕਲ’ (ਪੁਰਾਣੀ ਗੱਡੀ) ਦੀ ਥਾਂ ਕਹਿ ਦਿੱਤਾ ‘ਰਿਪਲੇਸਿੰਗ ਦ ਓਲਡ ਪਾਲਿਟਿਕਲ’ ‘ਪੁਰਾਣੀ ਸਿਆਸਤ’ (ਪੁਰਾਣੀ ਰਾਜਨੀਤੀ ਨੂੰ ਬਦਲਣਾ) ਵਾਕ ਮੂੰਹ ਵਿਚੋਂ ਨਿਕਲ ਗਿਆ। ਜਿਸ ਕਾਰਨ ਸਦਨ ਹਾਸੇ ਨਾਲ ਗੂੰਜ ਉੱਠਿਆ।

ਹਾਲਾਂਕਿ, ਨਿਰਮਲਾ ਸੀਤਾਰਮਨ ਨੇ ਤੁਰੰਤ ਆਪਣੀ ਗਲਤੀ ਨੂੰ ਸੁਧਾਰਿਆ ਅਤੇ ਕਿਹਾ ਕਿ ਮੈਂ ‘ਪੁਰਾਣੇ ਪ੍ਰਦੂਸ਼ਣ ਕਰਨ ਵਾਲੇ ਵਾਹਨਾਂ ਨੂੰ ਬਦਲਣ’ (ਪੁਰਾਣੇ ਪ੍ਰਦੂਸ਼ਣ ਕਰਨ ਵਾਲੇ ਵਾਹਨਾਂ ਨੂੰ ਹਟਾਉਣ) ਦੀ ਗੱਲ ਕਰ ਰਹੀ ਸੀ।

ਬਜਟ ਦੌਰਾਨ ਸੀਤਾਰਮਨ ਨੇ ਦੱਸਿਆ ਕਿ ਸਾਲ 2022 ਦੇ ਬਜਟ ਮੁਤਾਬਕ ਵਧਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਪੁਰਾਣੇ ਵਾਹਨਾਂ ਲਈ ਰਾਜਾਂ ਦੀ ਸਕਰੈਪ ਨੀਤੀ ਨੂੰ ਕੇਂਦਰ ਵੱਲੋਂ ਪੂਰਾ ਸਮਰਥਨ ਦਿੱਤਾ ਜਾਵੇਗਾ।

Add a Comment

Your email address will not be published. Required fields are marked *