ਅਡਾਨੀ ਗਰੁੱਪ ਦਾ ਵੱਡਾ ਫ਼ੈਸਲਾ, FPO ਨੂੰ ਕੀਤਾ ਰੱਦ, ਨਿਵੇਸ਼ਕਾਂ ਦੇ ਪੈਸੇ ਕਰਨਗੇ ਵਾਪਸ

ਨਵੀਂ ਦਿੱਲੀ : ਅਡਾਨੀ ਸਮੂਹ ਨੇ ਆਪਣੇ FPO ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਅਡਾਨੀ ਐਂਟਰਪ੍ਰਾਈਜ਼ਿਜ਼ ਨੇ ਕਿਹਾ ਹੈ ਕਿ ਉਹ ਐੱਫ.ਪੀ.ਓ. ਨੂੰ ਰੱਦ ਕਰ ਰਹੇ ਹਨ। ਇਸ ਦੇ ਨਾਲ ਹੀ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ। ਅਡਾਨੀ ਐਂਟਰਪ੍ਰਾਈਜ਼ਿਜ਼ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ, ਜਿਸ ’ਚ ਕਿਹਾ ਗਿਆ ਹੈ ਕਿ ਉਹ ਆਪਣਾ 20 ਹਜ਼ਾਰ ਕਰੋੜ ਰੁਪਏ ਦਾ ਐੱਫ.ਪੀ.ਓ. ਵਾਪਸ ਲੈ ਰਿਹਾ ਹੈ।

ਨਿਵੇਸ਼ਕਾਂ ਨੂੰ ਜਲਦ ਹੀ ਪੈਸਾ ਵਾਪਸ ਕਰ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ 27 ਜਨਵਰੀ ਨੂੰ ਗੌਤਮ ਅਡਾਨੀ ਦੀ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਨੇ 20 ਹਜ਼ਾਰ ਕਰੋੜ ਜੁਟਾਉਣ ਲਈ ਐੱਫ. ਪੀ. ਓ. ਜਾਰੀ ਕੀਤਾ ਸੀ।

Add a Comment

Your email address will not be published. Required fields are marked *