5-ਜੀ ਸੇਵਾਵਾਂ ਲਈ ਕੇਂਦਰ ਵੱਲੋਂ ਐਪਲੀਕੇਸ਼ਨ ਪੋਰਟਲ ਲਾਂਚ

ਨਵੀਂ ਦਿੱਲੀ:ਤੇਜ਼ ਰਫਤਾਰ ਵਾਲੀਆਂ 5-ਜੀ ਸੇਵਾਵਾਂ ਦੇਸ਼ ਦੇ ਵਧੇਰੇ ਹਿੱਸਿਆਂ ਵਿੱਚ ਅਗਲੇ ਦੋ-ਤਿੰਨ ਸਾਲਾਂ ਵਿੱਚ ਉਪਲੱਬਧ ਹੋ ਜਾਣਗੀਆਂ ਤੇ ਇਹ ਸੇਵਾਵਾਂ ਕਿਫਾਇਤੀ ਹੋਣਗੀਆਂ। ਇਹ ਜਾਣਕਾਰੀ ਕੇਂਦਰੀ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ 5-ਜੀ ਐਪਲੀਕੇਸ਼ਨ ਪੋਰਟਲ ਲਾਂਚ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸੰਚਾਰ ਸੇਵਾਵਾਂ ਪੂਰੀ ਦੁਨੀਆ ਦੇ ਮੁਕਾਬਲੇ ਕਿਫਾਇਤੀ ਹਨ ਤੇ ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ 5-ਜੀ   ਸੇਵਾਵਾਂ ਦੇ ਮਾਮਲੇ ਵਿੱਚ ਇਹ ਰੁਝਾਨ ਜਾਰੀ ਰਹੇਗਾ।

Add a Comment

Your email address will not be published. Required fields are marked *