ਪਾਕਿਸਤਾਨ ’ਚ ਘੱਟਗਿਣਤੀਆਂ ’ਤੇ ਅੱਤਿਆਚਾਰ ਜਾਰੀ, ਹਿੰਦੂ ਤੇ ਈਸਾਈ ਪਰਿਵਾਰਾਂ ਦੇ ਤੋੜੇ ਘਰ

ਰਾਵਲਪਿੰਡੀ –ਪਾਕਿਸਤਾਨ ਦੇ ਰਾਵਲਪਿੰਡੀ ’ਚ ਘੱਟਗਿਣਤੀ ਭਾਈਚਾਰਿਆਂ ਹਿੰਦੂ ਅਤੇ ਈਸਾਈ ਪਰਿਵਾਰ ਦੇ ਘਰਾਂ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਇਹ ਪਿਛਲੇ 70 ਸਾਲਾਂ ਤੋਂ ਇਸ ਇਲਾਕੇ ’ਚ ਰਹਿ ਰਹੇ ਸਨ। 27 ਜਨਵਰੀ ਨੂੰ ਰਾਵਲਪਿੰਡੀ ਦੇ ਛਾਉਣੀ ਇਲਾਕੇ ’ਚ ਇਕ ਹਿੰਦੂ ਪਰਿਵਾਰ, ਇਕ ਈਸਾਈ ਪਰਿਵਾਰ ਤੇ ਸ਼ੀਆ ਭਾਈਚਾਰੇ ਦੇ ਘੱਟ ਤੋਂ ਘੱਟ 5 ਘਰਾਂ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਉਨ੍ਹਾਂ ਦਾ ਸਾਮਾਨ ਮੁਹੱਲੇ ਦੀਆਂ ਸੜਕਾਂ ’ਤੇ ਸੁੱਟ ਦਿੱਤਾ ਗਿਆ।

ਹਿੰਦੂ ਪਰਿਵਾਰ ਨੂੰ ਨੇੜਲੇ ਇਕ ਮੰਦਰ ’ਚ ਸ਼ਰਨ ਲੈਣ ਲਈ ਮਜਬੂਰ ਕੀਤਾ ਗਿਆ, ਜਦਕਿ ਈਸਾਈ ਅਤੇ ਸ਼ੀਆ ਪਰਿਵਾਰ ਬਿਨਾਂ ਕਿਸੇ ਆਸਰੇ ਦੇ ਰਹਿਣ ਨੂੰ ਮਜਬੂਰ ਹਨ। ਪੀੜਤ ਪਰਿਵਾਰਾਂ ਨੇ ਅਦਾਲਤ ਤੋਂ ਸਟੇਅ ਆਰਡਰ ਲੈਣ ਦੀ ਕੋਸ਼ਿਸ਼ ਕੀਤੀ ਪਰ ਅਧਿਕਾਰੀਆਂ ਨੇ ਉਸ ਤੋਂ ਪਹਿਲਾਂ ਹੀ ਉਨ੍ਹਾਂ ਦੇ ਘਰਾਂ ਨੂੰ ਤੋੜ ਦਿੱਤਾ।

Add a Comment

Your email address will not be published. Required fields are marked *