ਕਾਰਜੈਕਰ ਨੇ ਗ਼ਲਤੀ ਨਾਲ ਆਪਣੇ ਸਾਥੀ ਨੂੰ ਮਾਰੀ ਗੋਲੀ

ਵਾਸ਼ਿੰਗਟਨ : ਅਮਰੀਕਾ ਵਿਚ ਬੀਤੇ ਦਿਨ ਇੱਕ ਸ਼ੱਕੀ ਕਾਰਜੈਕਰ ਨੇ ਗ਼ਲਤੀ ਨਾਲ ਆਪਣੇ ਹੀ ਇੱਕ ਸਾਥੀ ਨੂੰ ਗੋਲੀ ਮਾਰ ਦਿੱਤੀ। ਜਦੋਂ ਉਹ ਦੋਵੇਂ ਸੋਮਵਾਰ ਨੂੰ ਵਾਸ਼ਿੰਗਟਨ, ਡੀ.ਸੀ. ਵਿੱਚ ਇੱਕ ਉਬੇਰ ਵਾਹਨ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ।ਵਾਸ਼ਿੰਗਟਨ ਪੁਲਸ ਨੇ ਇਹ ਜਾਣਕਾਰੀ ਦਿੱਤੀ।ਪੁਲਸ ਨੇ ਕਿਹਾ ਕਿ ਉਬੇਰ ਡਰਾਈਵਰ 3 ਜੀ ਸਟਰੀਟ ਐਸਈ ਦੇ 4400 ਬਲਾਕ ਵਿੱਚ ਇੱਕ ਸਵਾਰੀ ਨੂੰ ਲੈਣ ਲਈ ਗਿਆ ਸੀ। ਇਸ ਮਗਰੋਂ ਮੈਟਰੋਪੋਲੀਟਨ ਪੁਲਸ ਵਿਭਾਗ ਨੂੰ ਉਸ ਸਥਾਨ ‘ਤੇ ਗੋਲੀਬਾਰੀ ਦੀ ਸੂਚਨਾ ਮਿਲੀ। 

ਪੁਲਸ ਦੇ ਪਹੁੰਚਣ ‘ਤੇ ਉਬੇਰ ਡਰਾਈਵਰ ਨੇ ਪੁਲਸ ਨੂੰ ਦੱਸਿਆ ਕਿ ਉਸ ਨਾਲ ਚਾਰ ਲੋਕਾਂ ਨੇ ਸੰਪਰਕ ਕੀਤਾ, ਜਿਨ੍ਹਾਂ ਵਿੱਚੋਂ ਇੱਕ ਵਾਹਨ ਵਿੱਚ ਚੜ੍ਹ ਗਿਆ, ਦੂਜੇ ਲੋਕਾਂ ਵਿੱਚੋਂ ਇੱਕ ਨੇ ਉਸ ਵੱਲ ਬੰਦੂਕ ਤਾਣ ਲਈ ਅਤੇ ਉਸ ਨੂੰ ਬਾਹਰ ਨਿਕਲਣ ਲਈ ਕਿਹਾ। ਉਸ ਨੇ ਅੱਗੇ ਦੱਸਿਆ ਕਿ ਮੈਂ ਗੱਡੀ ਤੇਜ਼ ਰਫ਼ਤਾਰ ਨਾਲ ਭਜਾਈ ਅਤੇ ਉਹਨਾਂ ਵਿੱਚੋਂ ਕਿਸੇ ਨੇ ਗੋਲੀ ਚਲਾ ਦਿੱਤੀ। ਗੋਲੀ ਗ਼ਲਤੀ ਨਾਲ ਉਹਨਾਂ ਦੇ ਸਾਥੀ ਕਾਰਜੈਕਰ ਨੂੰ ਲੱਗੀ ਤੇ ਉਹ ਮਾਰਿਆ ਗਿਆ।ਪੁਲਸ ਨੇ ਕਿਹਾ ਕਿ ਡਰਾਈਵਰ ਦੇ ਐਪ ਨੇ ਪਿਕਅੱਪ ਸਥਾਨ ਦੀ ਪੁਸ਼ਟੀ ਵੀ ਕੀਤੀ ਹੈ ਅਤੇ ਅਧਿਕਾਰੀਆਂ ਨੂੰ ਘਟਨਾ ਸਥਾਨ ‘ਤੇ ਸ਼ੈੱਲ ਕੈਸਿੰਗ ਅਤੇ ਇੱਕ ਬੰਦੂਕ ਵੀ ਮਿਲੀ ਹੈ। ਜਾਸੂਸਾਂ ਦਾ ਮੰਨਣਾ ਹੈ ਕਿ ਇਹ ਕਾਰਜੈਕਿੰਗ ਦੀ ਕੋਸ਼ਿਸ਼ ਦਾ ਹਿੱਸਾ ਸੀ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Add a Comment

Your email address will not be published. Required fields are marked *