ਬ੍ਰਿਟੇਨ ‘ਚ ਅਦਾਕਾਰਾ ਪਰਿਣੀਤੀ ਚੋਪੜਾ, ਅਦਾਰ ਪੂਨਾਵਾਲਾ ਅਤੇ ‘ਆਪ’ ਦੇ ਰਾਘਵ ਚੱਢਾ ਨੂੰ ਮਿਲਿਆ ਐਵਾਰਡ

ਲੰਡਨ – ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ, ਆਮ ਆਦਮੀ ਪਾਰਟੀ (ਆਪ) ਦੇ ਬੁਲਾਰੇ ਰਾਘਵ ਚੱਢਾ, ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਅਤੇ ਭਾਰਤੀ ਮਹਿਲਾ ਫੁੱਟਬਾਲ ਟੀਮ ਦੀ ਗੋਲਕੀਪਰ ਅਦਿਤੀ ਚੌਹਾਨ ਨੂੰ ਲੰਡਨ ਵਿੱਚ ਸ਼ਾਨਦਾਰ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ‘ਇੰਡੀਆ ਯੂਕੇ ਆਊਟਸਟੈਂਡਿੰਗ ਐਵਾਰਡਸ’ ਬੁੱਧਵਾਰ ਰਾਤ ਨੂੰ ਇੱਕ ਸਮਾਰੋਹ ਵਿੱਚ ਪੇਸ਼ ਕੀਤੇ ਗਏ। ਇਹ ਐਵਾਰਡ ਬ੍ਰਿਟਿਸ਼ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਲਈ ਭਾਰਤ ਵਿੱਚ ਬ੍ਰਿਟਿਸ਼ ਕੌਂਸਲ ਅਤੇ ਬ੍ਰਿਟੇਨ ਦੇ ਅੰਤਰਰਾਸ਼ਟਰੀ ਵਪਾਰ ਵਿਭਾਗ (ਡੀ.ਆਈ.ਟੀ.) ਨਾਲ ਸਾਂਝੇਦਾਰੀ ਵਿੱਚ ਨੈਸ਼ਨਲ ਇੰਡੀਅਨ ਸਟੂਡੈਂਟਸ ਐਂਡ ਅਲੂਮਨੀ ਯੂਨੀਅਨ (ਐੱਨ.ਆਈ.ਐੱਸ.ਏ.ਯੂ.) ਯੂਕੇ ਵੱਲੋਂ ਦਿੱਤਾ ਜਾਂਦਾ ਹੈ।

ਭਾਰਤ ਦੀ ਅਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ‘ਤੇ ਇਹ ਐਵਾਰਡ ਉੱਚ ਪੱਧਰ ਦੀਆਂ ਪ੍ਰਾਪਤੀਆਂ ਹਾਸਲ ਕਰਨ ਵਾਲੇ 75 ਲੋਕਾ ਅਤੇ ਭਾਰਤ-ਬ੍ਰਿਟਿਸ਼ ਭਾਈਚਾਰੇ ਲਈ ਇੱਕ ਪੁਲ ਦਾ ਕੰਮ ਵਾਲੇ ਕੁੱਝ ਵਿਅਕਤੀਆਂ ਨੂੰ ਦਿੱਤਾ ਗਿਆ ਹੈ। ਚੋਪੜਾ ਨੇ ਸਮਾਰੋਹ ਵਿੱਚ ਆਪਣੇ ਸੰਬੋਧਨ ਵਿੱਚ ਕਿਹਾ, “15 ਸਾਲ ਪਹਿਲਾਂ, ਮੈਂ ਮੈਨਚੈਸਟਰ ਬਿਜ਼ਨਸ ਸਕੂਲ ਵਿੱਚ ਇੱਕ ਵਿਦਿਆਰਥਣ ਸੀ, ਮੇਰਾ ਭਾਰ ਜ਼ਿਆਦਾ ਸੀ, ਮੈਂ ਇੱਕ ਸੰਘਰਸ਼ਸ਼ੀਲ ਵਿਦਿਆਰਥਣ ਸੀ, ਬ੍ਰਿਟੇਨ ਵਿੱਚ ਸੈਟਲ ਹੋਣ ਦੇ ਸੁਫ਼ਨੇ ਸਨ।” ਲੰਡਨ ਸਕੂਲ ਆਫ ਇਕਨਾਮਿਕਸ ਵਿੱਚ ਪੜ੍ਹਾਈ ਕਰਨ ਵਾਲੇ ਚੱਢਾ ਨੇ ਆਪਣੇ ਭਾਸ਼ਣ ਵਿੱਚ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਦੇ ਰੂਪ ਵਿੱਚ “ਭਾਰਤ ਦੀ ਸੇਵਾ ਕਰਨ ਲਈ ਆਪਣੀ ਅਡੋਲ ਭਾਵਨਾ” ਦੀ ਗੱਲ ਕੀਤੀ। ਵੈਸਟਮਿੰਸਟਰ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਵਾਲੇ ਪੂਨਾਵਾਲਾ ਨੂੰ ਵੈਕਸੀਨ ਵਿਕਾਸ ਦੇ ਖੇਤਰ ਵਿੱਚ ਕੰਮ ਕਰਨ ਲਈ ਸਨਮਾਨਿਤ ਕੀਤਾ ਗਿਆ ਅਤੇ ਲੌਫਬਰੋ ਯੂਨੀਵਰਸਿਟੀ ਵਿੱਚ ਪੜ੍ਹਣ ਵਾਲੀ ਅਦਿਤੀ ਚੌਹਾਨ ਨੂੰ ਖੇਡਾਂ ਦੇ ਖੇਤਰ ਵਿੱਚ ਸਨਮਾਨਿਤ ਕੀਤਾ ਗਿਆ।

Add a Comment

Your email address will not be published. Required fields are marked *