ਅਦਾਕਾਰਾ ਦਿਵਿਆ ਵਾਣੀ ਕਾਂਗਰਸ ’ਚ ਹੋਈ ਸ਼ਾਮਲ
November 24, 2023
ਹੈਦਰਾਬਾਦ – ਤੇਲਗੂ ਫ਼ਿਲਮ ਅਦਾਕਾਰਾ ਦਿਵਿਆ ਵਾਣੀ ਬੁੱਧਵਾਰ ਨੂੰ ਹੈਦਰਾਬਾਦ ਦੇ ਗਾਂਧੀ ਭਵਨ ’ਚ ਕਾਂਗਰਸ ਇੰਚਾਰਜ ਮਾਨਿਕ ਰਾਓ ਠਾਕਰੇ ਦੀ ਮੌਜੂਦਗੀ ’ਚ ਕਾਂਗਰਸ ’ਚ ਸ਼ਾਮਲ ਹੋ ਗਈ। ਉਹ 2019 ਵਿਚ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਵਿਚ ਸ਼ਾਮਲ ਹੋਈ ਸੀ ਅਤੇ 2022 ਵਿਚ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਰਾਓ ਠਾਕਰੇ ਨੇ ਕਾਂਗਰਸ ਦਾ ਦੁਪੱਟਾ ਪਹਿਨਾਕੇ ਦਿਵਿਆ ਵਾਣੀ ਦਾ ਪਾਰਟੀ ’ਚ ਸਵਾਗਤ ਕੀਤਾ। ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਹਨ, ਕਾਂਗਰਸ ਵਿਚ ਸ਼ਾਮਲ ਹੋਣ ਦਾ ਉਤਸ਼ਾਹ ਵਧਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵਿਜੇਸ਼ਾਂਤੀ ਵਰਗੇ ਸੀਨੀਅਰ ਨੇਤਾ ਹਾਲ ਹੀ ’ਚ ਕਾਂਗਰਸ ’ਚ ਸ਼ਾਮਲ ਹੋਏ ਹਨ।

