ਕਤਲ ਦੇ ਦੋਸ਼ੀ ਰਾਜਵਿੰਦਰ ਸਿੰਘ ਨੂੰ ਭਾਰਤ ਤੋਂ ਆਸਟ੍ਰੇਲੀਆ ਹਵਾਲੇ ਕੀਤਾ ਜਾਵੇਗਾ

ਨਵੀਂ ਦਿੱਲੀ -:ਦਿੱਲੀ ਦੀ ਇਕ ਅਦਾਲਤ ਨੇ 2018 ਵਿਚ ਕੁਈਨਜ਼ਲੈਂਡ ਬੀਚ ‘ਤੇ ਇਕ ਔਰਤ ਦਾ ਕਤਲ ਕਰਨ ਦੇ ਦੋਸ਼ੀ ਭਾਰਤੀ ਮੂਲ ਦੇ ਰਾਜਵਿੰਦਰ ਸਿੰਘ ਦੀ ਭਾਰਤ ਤੋਂ ਆਸਟ੍ਰੇਲੀਆ ਹਵਾਲਗੀ ਦੀ ਇਜਾਜ਼ਤ ਦੇ ਦਿੱਤੀ ਹੈ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ।38 ਸਾਲਾ ਸਿੰਘ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਸੀ, ਜਿਸ ਵਿੱਚ ਉਸ ਨੇ ਆਸਟ੍ਰੇਲੀਆ ਜਾ ਕੇ ਮਾਮਲੇ ਵਿਚ ਟ੍ਰਾਇਲ ਦਾ ਸਾਹਮਣਾ ਕਰਨ ਦੀ ਇੱਛਾ ਜਤਾਈ  ਸੀ। ਉੱਧਰ ਆਸਟ੍ਰੇਲੀਆ ਸਰਕਾਰ ਨੇ ਵੀ ਰਾਜਵਿੰਦਰ ਦੀ ਹਵਾਲਗੀ ਕੀਤੇ ਜਾਣ ਦੀ ਮੰਗ ਕੀਤੀ ਸੀ।

ਇਸ ਤੋਂ ਪਹਿਲਾਂ ਕੋਰਟ ਨੇ 20 ਜਨਵਰੀ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਏਬੀਸੀ ਨਿਊਜ਼ ਦੇ ਅਨੁਸਾਰ ਸਿੰਘ ਦੀ ਹਵਾਲਗੀ ਦੀ ਬੇਨਤੀ ਨੂੰ ਅਦਾਲਤ ਦੁਆਰਾ ਮਨਜ਼ੂਰੀ ਦੇਣ ਤੋਂ ਬਾਅਦ ਰਾਜ ਵਿਭਾਗ ਦੁਆਰਾ ਦਸਤਖਤ ਕਰਨ ਦੀ ਜ਼ਰੂਰਤ ਹੈ।ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਵਕੀਲਾਂ ਦੇ ਅਨੁਸਾਰ ਇਹ ਪ੍ਰਕਿਰਿਆ ਮਹੀਨੇ ਦੇ ਅੰਦਰ ਪਰ ਫਰਵਰੀ ਦੇ ਅੰਤ ਤੱਕ ਹੋ ਸਕਦੀ ਹੈ।ਸਿੰਘ ਪਹਿਲਾਂ ਆਸਟ੍ਰੇਲੀਆ ਜਾ ਕੇ ਉਥੇ ਕੇਸ ਲੜਨਾ ਚਾਹੁੰਦੇ ਸਨ। ਉਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਤੋਯਾਹ ਕੋਰਡਿੰਗਲੇ ਨੂੰ ਨਹੀਂ ਮਾਰਿਆ।ਉਨ੍ਹਾਂ ਕਿਹਾ ਕਿ ਆਸਟ੍ਰੇਲੀਆਈ ਪੁਲਸ ਨੂੰ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ। 

ਕੋਰਡਿੰਗਲੇ ਆਪਣੇ ਕੁੱਤੇ ਨੂੰ ਕੁਈਨਜ਼ਲੈਂਡ ਦੇ ਕੇਅਰਨਜ਼ ਤੋਂ 40 ਕਿਲੋਮੀਟਰ ਉੱਤਰ ਵੱਲ ਵੈਂਗੇਟੀ ਬੀਚ ‘ਤੇ ਸੈਰ ਕਰਾ ਰਹੀ ਸੀ, ਜਦੋਂ ਸਿੰਘ ਨੇ ਕਥਿਤ ਤੌਰ ‘ਤੇ 2018 ਵਿੱਚ ਉਸ ਦਾ ਕਤਲ ਕਰ ਦਿੱਤਾ। ਲਗਭਗ ਤਿੰਨ ਮਹੀਨੇ ਪਹਿਲਾਂ ਆਸਟ੍ਰੇਲੀਆਈ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਫ਼ਰਾਰ ਹੋਣ ਮਗਰੋਂ ਉਸ ਦੀ ਜਾਣਰਾਰੀ ਦੇਣ ਵਾਲੇ ਲਈ 10 ਲੱਖ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਸਿੰਘ, ਮੂਲ ਰੂਪ ਵਿੱਚ ਪੰਜਾਬ ਦੇ ਬੱਤਰ ਕਲਾਂ ਦੇ ਰਹਿਣ ਵਾਲੇ ਹਨ, ਕੁਈਨਜ਼ਲੈਂਡ ਦੇ ਇਨਿਸਫੈਲ ਵਿੱਚ ਇੱਕ ਸਿਹਤ ਕਰਮਚਾਰੀ ਵਜੋਂ ਕੰਮ ਕਰਦੇ ਸਨ।ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਅਨੁਸਾਰ ਇੰਟਰਪੋਲ ਨੇ ਦੋਸ਼ੀ ਖ਼ਿਲਾਫ਼ ਇੱਕ ਰੈੱਡ ਕਾਰਨਰ ਨੋਟਿਸ (ਆਰਸੀਐਨ) ਵੀ ਜਾਰੀ ਕੀਤਾ ਸੀ ਅਤੇ ਸੀਬੀਆਈ ਨੇ ਪਟਿਆਲਾ ਹਾਊਸ ਕੋਰਟ ਤੋਂ 21 ਨਵੰਬਰ, 2022 ਨੂੰ ਹਵਾਲਗੀ ਐਕਟ ਦੇ ਤਹਿਤ ਉਸ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਪ੍ਰਾਪਤ ਕੀਤਾ ਸੀ। ਸਿੰਘ ਨੂੰ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਪਿਛਲੇ ਸਾਲ 26 ਨਵੰਬਰ ਨੂੰ ਦਿੱਲੀ ਦੇ ਜੀਟੀ-ਕਰਨਾਲ ਰੋਡ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ।

Add a Comment

Your email address will not be published. Required fields are marked *