ਮਹਿਕ-ਏ-ਵਤਨ, ਈ-ਪੇਪਰ ਅੰਕ-2 ਰਿਲਿਜ਼

ਔਕਲੈਂਡ-: ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਅਤੇ ਮੀਰੀ-ਪੀਰੀ ਸਥਾਪਨਾ ਦਿਵਸ ਨੂੰ ਸਮਰਪਿਤ ਚੱਲ ਰਹੇ ਮਹਾਨ ਗੁਰਮਿਤ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਮਹਿਕ ਏ ਵਤਨ ਦਾ ਅੰਕ-2 ਰਿਲਿਜ਼ ਕੀਤਾ ਗਿਆ। ਈ-ਪੇਪਰ ਦਾ ਅੰਕ-2 ਮਹਿਕ ਏ ਵਤਨ ਦੇ ਮੁੱਖ ਸੰਪਾਦਕ ਹਰਦੇਵ ਬਰਾੜ, ਭਾਈ ਪਿੰਦਰਪਾਲ ਸਿੰਘ ਜੀ, ਸ. ਦਲਜੀਤ ਸਿੰਘ (ਪ੍ਰਧਾਨ) ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਅਤੇ ਡਾ: ਇੰਦਰਪਾਲ ਸਿੰਘ ਵੱਲੋਂ ਗੁਰਦੁਆਰਾ ਸ਼੍ਰੀ ਕਲਗੀਧਰ ਟਾਕਾਨੀਨੀ ਆਕਲੈਂਡ ਵਿਖੇ ਜਾਰੀ ਕੀਤਾ ਗਿਆ। ਅੰਕ-2 ਜਾਰੀ ਹੋਣ ‘ਤੇ ਹਰਦੇਵ ਬਰਾੜ ਜੀ ਨੂੰ ਸਾਰੇ ਸਿੱਖ ਭਾਈਚਾਰੇ ਅਤੇ ਸੱਜਣਾ-ਮਿੱਤਰਾਂ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਸਮਾਗਮ ਵਿੱਚ ਸੰਗਤਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਉਸ ਤੋਂ ਬਾਅਦ ਸਮਾਗਮ ਸ਼ੁਰੂ ਹੋਈਆ ਸੰਗਤਾਂ ਨੇ ਗੁਰਮਿਤ ਵਿਚਾਰਾਂ ਅਤੇ ਦੀਵਾਨਾਂ ਦਾ ਆਨੰਦ ਮਾਣਿਆ।

Add a Comment

Your email address will not be published. Required fields are marked *