G7 ਦੇ ਊਰਜਾ ਤੇ ਵਾਤਾਵਰਣ ਨੇਤਾਵਾਂ ਨੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਬਾਰੇ ਕੀਤੀ ਚਰਚਾ

ਸੋਪੋਰੋ/ਜਾਪਾਨ – ਸੱਤ ਅਮੀਰ ਦੇਸ਼ਾਂ ਦੇ ਸਮੂਹ ਜੀ-7 ਦੇ ਊਰਜਾ ਅਤੇ ਵਾਤਾਵਰਣ ਮੰਤਰੀਆਂ ਨੇ ਸ਼ਨੀਵਾਰ ਨੂੰ ਮੁਲਾਕਾਤ ਕੀਤੀ ਅਤੇ ਜਲਵਾਯੂ ਪਰਿਵਰਤਨ ਦੇ ਨਤੀਜਿਆਂ ਤੋਂ ਬਚਣ ਲਈ ਕਾਰਬਨ ਦੇ ਨਿਕਾਸ ਨੂੰ ਘਟਾਉਣ ਲਈ ਜੈਵਿਕ ਈਂਧਨ ‘ਤੇ ਦੁਨੀਆ ਨੂੰ ਨਿਰਭਰਤਾ ਘਟਾਉਣ ਲਈ ਕਿਹਾ। ਉੱਤਰੀ ਜਾਪਾਨੀ ਸ਼ਹਿਰ ਸੋਪੋਰੋ ਵਿੱਚ ਹੋਈਆਂ ਮੀਟਿੰਗਾਂ ਦਾ ਉਦੇਸ਼ ਮਈ ਵਿੱਚ ਹੀਰੋਸ਼ੀਮਾ ਵਿੱਚ ਹੋਣ ਵਾਲੇ ਜੀ-7 ਸਿਖ਼ਰ ਸੰਮੇਲਨ ਤੋਂ ਪਹਿਲਾਂ ਜੈਵਿਕ ਇੰਧਨ ਉੱਤੇ ਨਿਰਭਰਤਾ ਨੂੰ ਘਟਾਉਣ ਦੇ ਤਰੀਕਿਆਂ ਉੱਤੇ ਸਹਿਮਤੀ ਬਣਾਉਣਾ ਹੈ।

ਹਾਲਾਂਕਿ, ਕਾਰਬਨ ਦੇ ਨਿਕਾਸ ਨੂੰ ਕਿਵੇਂ ਅਤੇ ਕਿੰਨੀ ਤੇਜ਼ੀ ਨਾਲ ਘਟਾਉਣਾ ਹੈ, ਇਸ ‘ਤੇ ਮਤਭੇਜ ਬਣੇ ਹੋਏ ਹਨ। ਖਾਸ ਤੌਰ ‘ਤੇ ਯੂਕ੍ਰੇਨ ਯੁੱਧ ਦੇ ਮੱਦੇਨਜ਼ਰ ਊਰਜਾ ਸੁਰੱਖਿਆ ਬਾਰੇ ਵਧਦੀਆਂ ਚਿੰਤਾਵਾਂ ਦੇ ਕਾਰਨ। ਸੋਪੋਰੋ ਵਿੱਚ ਹੋਈਆਂ ਮੀਟਿੰਗਾਂ ਵਿੱਚ ਜੈਵ ਵਿਭਿੰਨਤਾ ਨੂੰ ਹੋਏ ਨੁਕਸਾਨ ਅਤੇ ਹੋਰ ਵਿਸ਼ਵ ਚੁਣੌਤੀਆਂ ‘ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ ਪਰ ਬੰਦ ਕਮਰਾ ਮੀਟਿੰਗਾਂ ਦਾ ਮੁੱਖ ਏਜੰਡਾ ਜਲਵਾਯੂ ਤਬਦੀਲੀ ਰਿਹਾ। ਜਾਪਾਨ ਸੋਪੋਰੋ ਵਿੱਚ ਆਪਣੀ ਤਥਾ-ਕਥਿਤ ‘ਜੀਐਕਸ ਟ੍ਰਾਂਸਫਾਰਮੇਸ਼ਨ’ ਯੋਜਨਾ ਲਈ ਸਮਰਥਨ ਦੀ ਮੰਗ ਕਰ ਰਿਹਾ ਹੈ।

ਉਸ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਯੋਜਨਾ ਊਰਜਾ ਉਤਪਾਦਨ ਸਮਰੱਥਾ ਨੂੰ ਵਧਾਉਣ ਅਤੇ ਕਾਰਬਨ ਦੇ ਨਿਕਾਸ ਨੂੰ ਖਤਮ ਕਰਨ ਲਈ ਤਿਆਰ ਕੀਤੀ ਗਈ ਹੈ, ਜੋ ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਹਨ। ਇਹ ਯੋਜਨਾ ਕਾਰਬਨ-ਕੀਮਤ ਪ੍ਰਣਾਲੀ ਦਾ ਸਮਰਥਨ ਕਰਦੀ ਹੈ, ਜਿਸ ਦੇ ਤਹਿਤ ਕਾਰੋਬਾਰਾਂ ਨੂੰ ਆਪਣੇ ਕਾਰਬਨ ਨਿਕਾਸ ਲਈ ਭੁਗਤਾਨ ਕਰਨ ਦੀ ਲੋੜ ਹੋਵੇਗੀ। ਵਾਤਾਵਰਨ ਕਾਰਕੁੰਨਾਂ ਦਾ ਕਹਿਣਾ ਹੈ ਕਿ ਇਹ ਯੋਜਨਾ ਦੇਸ਼ ਦੇ ਘਟ ਰਹੇ ਪ੍ਰਮਾਣੂ ਉਦਯੋਗ ਨੂੰ ਮੁੜ ਸੁਰਜੀਤ ਕਰੇਗੀ, ਜਦੋਂ ਕਿ ਜੈਵਿਕ ਈਂਧਰ ਦੀ ਵਰਤੋਂ ਵਿਚ ਕਮੀ ਲਿਆ ਕੇ ਨਵਿਆਉਣਯੋਗ ਊਰਜਾ ਸਰੋਤਾਂ ਦਾ ਰੁਖ ਕਰਨ ਦੀਆਂ ਕੋਸ਼ਿਸ਼ਾਂ ਘਟਾਏਗੀ। G7 ਵਿੱਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਅਮਰੀਕਾ ਅਤੇ ਬ੍ਰਿਟੇਨ ਸ਼ਾਮਲ ਹਨ।

Add a Comment

Your email address will not be published. Required fields are marked *