ਭਾਰਤ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਾਲੀਵੁੱਡ ਫ਼ਿਲਮ ਬਣੀ ‘ਅਵਤਾਰ 2’

ਮੁੰਬਈ – ‘ਅਵਤਾਰ 2’ ਦੁਨੀਆ ਭਰ ’ਚ ਸ਼ਾਨਦਾਰ ਕਮਾਈ ਕਰ ਰਹੀ ਹੈ। ਇਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਹਾਲੀਵੁੱਡ ’ਚ ਕੋਈ ਵੱਡੀ ਫ਼ਿਲਮ ਰਿਲੀਜ਼ ਨਹੀਂ ਹੋਈ ਹੈ। ਨਾਲ ਹੀ ਭਾਰਤ ’ਚ ਵੀ ‘ਅਵਤਾਰ 2’ ਦੀ ਕਮਾਈ ਝੰਡੇ ਗੱਡ ਰਹੀ ਹੈ। ‘ਅਵਤਾਰ 2’ ਨੇ 368.20 ਕਰੋੜ ਰੁਪਏ ਦੀ ਕਮਾਈ ਦੇ ਨਾਲ ‘ਅਵੈਂਜਰਸ ਐਂਡਗੇਮ’ ਦਾ ਰਿਕਾਰਡ ਤੋੜ ਦਿੱਤਾ ਹੈ, ਜਿਸ ਨੇ ਭਾਰਤ ’ਚ 367 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ‘ਅਵਤਾਰ 2’ ਹੁਣ ਭਾਰਤ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਾਲੀਵੁੱਡ ਫ਼ਿਲਮ ਬਣ ਗਈ ਹੈ।

ਦੱਸ ਦੇਈਏ ਕਿ ‘ਅਵਤਾਰ 2’ ਬਹੁਤ ਜਲਦ ਦੁਨੀਆ ਭਰ ’ਚ 2 ਬਿਲੀਅਨ ਡਾਲਰਸ ਦੀ ਕਮਾਈ ਕਰ ਲਵੇਗੀ। ‘ਅਵਤਾਰ 2’ ਦੀ ਹੁਣ ਤਕ ਦੁਨੀਆ ਭਰ ਦੀ ਕਮਾਈ 1.957 ਬਿਲੀਅਨ ਡਾਲਰਸ ਹੈ।

ਜੇਕਰ ‘ਅਵਤਾਰ 2’ 2 ਬਿਲੀਅਨ ਡਾਲਰਸ ਦਾ ਅੰਕੜਾ ਪਾਰ ਕਰਦੀ ਹੈ ਤਾਂ ਇਹ ਜੇਮਸ ਕੈਮਰੂਨ ਦੀ ਤੀਜੀ ਫ਼ਿਲਮ ਹੋਵੇਗੀ, ਜੋ 2 ਬਿਲੀਅਨ ਡਾਲਰਸ ਦੀ ਕਮਾਈ ਪਾਰ ਕਰਨ ’ਚ ਸਫਲ ਰਹੀ ਹੈ। ਇਸ ਤੋਂ ਪਹਿਲਾਂ ‘ਅਵਤਾਰ 1’ ਤੇ ‘ਟਾਈਟੈਨਿਕ’ ਨੇ 2 ਬਿਲੀਅਨ ਡਾਲਰਸ ਦਾ ਅੰਕੜਾ ਪਾਰ ਕੀਤਾ ਹੈ। ‘ਅਵਤਾਰ 1’ ਦੀ ਕੁਲ ਕਮਾਈ 2.9 ਬਿਲੀਅਨ ਡਾਲਰਸ ਹੈ, ਉਥੇ ‘ਟਾਈਟੈਨਿਕ’ ਦੀ ਕਮਾਈ 2.1 ਬਿਲੀਅਨ ਡਾਲਰਸ ਹੈ।

Add a Comment

Your email address will not be published. Required fields are marked *