ਪਿੰਕ ਸਾੜੀ ‘ਚ ਜਾਹਨਵੀ ਨੇ ਅਨੰਤ ਅੰਬਾਨੀ-ਰਾਧਿਕਾ ਦੀ ਪਾਰਟੀ ‘ਚ ਕੀਤੀ ਸ਼ਿਰਕਤ

ਮੁੰਬਈ- ਦੇਸ਼ ਦੇ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਪਰਿਵਾਰ ‘ਚ ਇਸ ਸਮੇਂ ਖੁਸ਼ੀ ਦਾ ਮਾਹੌਲ ਹੈ। ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦੀ ਵੀਰਵਾਰ ਨੂੰ ਰਾਧਿਕਾ ਮਰਚੈਂਟ ਨਾਲ ਮੰਗਣੀ ਹੋਈ। ਜਿੱਥੇ ਮੰਗਣੀ ਸੈਰੇਮਨੀ ਰਾਜਸਥਾਨ ਦੇ ਸ਼੍ਰੀਨਾਥਨਜੀ ਮੰਦਰ ਵਿੱਚ ਧੂਮਧਾਮ ਨਾਲ ਹੋਈ, ਉੱਥੇ ਹੀ ਮੁੰਬਈ ਵਿੱਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਮੰਗਣੀ ਪਾਰਟੀ ਵੀ ਰੱਖੀ ਗਈ। ਅੰਬਾਨੀ ਪਰਿਵਾਰ ਦੇ ਇਸ ਜਸ਼ਨ ਵਿੱਚ ਬਾਲੀਵੁੱਡ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਅਦਾਕਾਰਾ ਜਾਹਨਵੀ ਕਪੂਰ ਆਪਣੇ ਲੁੱਕ ਨਾਲ ਕਾਫੀ ਲਾਈਮਲਾਈਟ ਲੁੱਟਦੀ ਨਜ਼ਰ ਆਈ। ਉਸ ਦੀਆਂ ਇਹ ਤਸਵੀਰਾਂ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਲੁੱਕ ਦੀ ਗੱਲ ਕਰੀਏ ਤਾਂ ਜਾਹਨਵੀ ਕਪੂਰ ਗੁਲਾਬੀ ਰੰਗ ਦੀ ਸਾੜ੍ਹੀ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਡੀਪ ਨੈੱਕ ਬਲਾਊਜ ਅਤੇ ਪਾਰਦਰਸ਼ੀ ਸਾੜੀ ‘ਚ ਅਦਾਕਾਰਾ ਦੀ ਬੋਲਡ ਲੁੱਕ ਦੇਖਣ ਨੂੰ ਮਿਲੀ। ਪਿੰਕ ਲਿਪਸਟਿਕ, ਮਿਨੀਮਲ ਮੇਕਅੱਪ ਅਤੇ ਖੁੱਲੇ ਵਾਲਾਂ ਨਾਲ ਉਨ੍ਹਾਂ ਨੇ ਆਪਣੀ ਦਿੱਖ ਨੂੰ ਪੂਰਾ ਕੀਤਾ। ਤਸਵੀਰਾਂ ‘ਚ ਉਸ ਦਾ ਸ਼ਾਨਦਾਰ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਕੰਮਕਾਰ ਦੀ ਗੱਲ ਕਰੀਏ ਤਾਂ ਜਾਹਨਵੀ ਕਪੂਰ ਆਖਰੀ ਵਾਰ ਫਿਲਮ ‘ਮਿਲੀ’ ‘ਚ ਨਜ਼ਰ ਆਈ ਸੀ। ਫਿਲਮ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਹੈ। ਹੁਣ ਅਦਾਕਾਰਾ ਦੀ ਆਉਣ ਵਾਲੀ ਫਿਲਮ ‘ਜਨ ਗਣ ਮਨ’ ਹੈ।

Add a Comment

Your email address will not be published. Required fields are marked *