ਦਿੱਲੀ-ਮੁੰਬਈ ਰਾਜਧਾਨੀ ਐਕਸਪ੍ਰੈੱਸ ’ਚ ਬੰਬ ਦੀ ਧਮਕੀ, ਸਟੇਸ਼ਨ ‘ਤੇ ਮਚਿਆ ਹੜਕੰਪ

ਨਵੀਂ ਦਿੱਲੀ : ਦਿੱਲੀ-ਮੁੰਬਈ ਰਾਜਧਾਨੀ ਐਕਸਪ੍ਰੈੱਸ ’ਚ ਬੰਬ ਹੋਣ ਦੀ ਧਮਕੀ ਮਿਲਣ ਤੋਂ ਬਾਅਦ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਹੜਕੰਪ ਮਚ ਗਿਆ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਜਿਸ ਨੰਬਰ ਤੋਂ ਫੋਨ ਆਇਆ ਸੀ, ਉਸ ਨੂੰ ਟ੍ਰੇਸ ਕੀਤਾ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਦੀ ਪਛਾਣ ਸੁਨੀਲ ਸਾਂਗਵਾਨ ਵਜੋਂ ਹੋਈ ਹੈ। ਉਹ ਭਾਰਤੀ ਹਵਾਈ ਸੈਨਾ ’ਚ ਇਕ ਸਾਰਜੈਂਟ ਹੈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਸ ਨੇ ਰਾਜਧਾਨੀ ਐਕਸਪ੍ਰੈੱਸ ਟ੍ਰੇਨ ਨੂੰ ਲੇਟ ਕਰਨ ਦੇ ਇਰਾਦੇ ਨਾਲ ਬੰਬ ਦੀ ਝੂਠੀ ਧਮਕੀ ਦਿੱਤੀ ਕਿਉਂਕਿ ਉਸ ਦੀ ਟ੍ਰੇਨ ਛੁੱਟ ਰਹੀ ਸੀ। ਸ਼ਨੀਵਾਰ ਸ਼ਾਮ ਕਰੀਬ 4.15 ਵਜੇ ਫੋਨ ਆਇਆ। ਇਸ ਕਾਲ ਤੋਂ ਤੁਰੰਤ ਬਾਅਦ ਦਿੱਲੀ ਪੁਲਸ ਅਤੇ ਬੰਬ ਨਿਰੋਧਕ ਦਸਤੇ ਦੀ ਟੀਮ ਨੇ ਟ੍ਰੇਨ ਦੀ ਤਲਾਸ਼ੀ ਲਈ ਸੀ।

ਟ੍ਰੇਨ ਛੁੱਟ ਰਹੀ ਸੀ, ਇਸ ਲਈ ਕੀਤਾ ਫੋਨ

ਟੈਕਨੀਕਲ ਸਰਵਿਲਾਂਸ ਦੇ ਜ਼ਰੀਏ ਕਾਲ ਕਰਨ ਵਾਲੇ ਇਸ ਸਖਸ਼ ਦੀ ਡਿਟੇਲ ਕਢਵਾਈ ਗਈ ਸੀ। ਤਲਾਸ਼ੀ ਦੌਰਾਨ ਮੁਲਜ਼ਮ ਟ੍ਰੇਨ ਵਿੱਚ ਹੀ ਸ਼ਰਾਬੀ ਹਾਲਤ ਵਿੱਚ ਮਿਲਿਆ। ਪੁਲਸ ਦੀ ਪੁੱਛਗਿੱਛ ‘ਚ ਸੁਨੀਲ ਸਾਂਗਵਾਨ ਨੇ ਦੱਸਿਆ ਕਿ ਉਸ ਨੇ ਇਹ ਫੋਨ ਇਸ ਲਈ ਕੀਤਾ ਕਿਉਂਕਿ ਉਸ ਦੀ ਟ੍ਰੇਨ ਛੁੱਟ ਰਹੀ ਸੀ। ਗਲਤ ਸੂਚਨਾ ਦੇਣ ਅਤੇ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਦੇ ਦੋਸ਼ ‘ਚ ਸੁਨੀਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਕਾਲ ਤੋਂ ਬਾਅਦ ਅਫ਼ਸਰਾਂ ਨੇ ਇਕ ਖੋਜਣਾ ਸ਼ੁਰੂ ਕੀਤਾ ਅਤੇ 45 ਮਿੰਟਾਂ ਤੋਂ ਵੱਧ ਸਮਾਂ ਤਲਾਸ਼ੀ ਮੁਹਿੰਮ ‘ਚ ਬਿਤਾਏ। ਟ੍ਰੇਨ ਨੇ ਸ਼ਾਮ 4:55 ‘ਤੇ ਰਵਾਨਾ ਹੋਣਾ ਸੀ ਪਰ 4:56 ‘ਤੇ ਮੁਲਜ਼ਮ ਨੇ ਅਧਿਕਾਰੀਆਂ ਨੂੰ ਬੰਬ ਬਾਰੇ ਫੋਨ ਕਰ ਦਿੱਤਾ।

ਇਕ ਅਧਿਕਾਰਤ ਬਿਆਨ ਵਿੱਚ ਦਿੱਲੀ ਪੁਲਸ ਨੇ ਕਿਹਾ ਕਿ ਰੇਲਵੇ ਪੁਲਸ ਨੇ ਇਕ ਆਈਏਐੱਫ ਸਾਰਜੈਂਟ ਸੁਨੀਲ ਸਾਂਗਵਾਨ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਕਾਲ ਕਰਨ ਅਤੇ ਮੁੰਬਈ ਰਾਜਧਾਨੀ ਐਕਸਪ੍ਰੈੱਸ ਟ੍ਰੇਨ ਵਿੱਚ ਬੰਬ ਰੱਖਣ ਦਾ ਕਹਿਣ ‘ਤੇ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿਛ ਕਰਨ ‘ਤੇ ਉਸ ਨੇ ਦੱਸਿਆ ਕਿ ਉਸ ਨੇ ਟ੍ਰੇਨ ਨੂੰ ਲੇਟ ਕਰਨ ਦੀ ਨੀਅਤ ਨਾਲ ਅਜਿਹਾ ਕੀਤਾ ਸੀ। ਪੁਲਸ ਇਸ ਮਾਮਲੇ ਨੂੰ ਲੈ ਕੇ ਸੁਨੀਲ ਸਾਂਗਵਾਨ ਖ਼ਿਲਾਫ਼ ਕਾਰਵਾਈ ਕਰੇਗੀ।

Add a Comment

Your email address will not be published. Required fields are marked *