ਹਰਿਆਣਾ ਦੀ ਸਭ ਤੋਂ ਵੱਡੀ ਸਰਕਾਰੀ ਸ਼ੂਗਰ ਮਿੱਲ ’ਤੇ ਕਿਸਾਨਾਂ ਨੇ ਲਾਇਆ ਤਾਲਾ

ਪਾਨੀਪਤ– ਭਾਰਤੀ ਕਿਸਾਨ ਯੂਨੀਅਨ (ਚਢੂਨੀ) ਦੁਆਰਾ ਗੰਨੇ ਦੇ ਭਾਅ ’ਚ ਵਾਧੇ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਸੂਬੇ ਭਰ ’ਚ ਸ਼ੂਗਰ ਮਿੱਲਾਂ ’ਤੇ ਤਾਲਾਬੰਦੀ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਵਿਚਕਾਰ ਕਿਸਾਨਾਂ ਨੇ ਪਾਨੀਪਤ ਦੇ ਡਾਹਰ ਸਥਿਤ ਹਰਿਆਣਾ ਦੀ ਸਭ ਤੋਂ ਵੱਡੀ ਸਰਕਾਰੀ ਸ਼ੂਗਰ ਮਿੱਲ ’ਤੇ ਵੀ ਕਿਸਾਨਾਂ ਨੇ ਤਾਲਾ ਲਗਾ ਦਿੱਤੀ ਹੈ। ਇਸ ਤੋਂ ਬਾਅਦ ਕਿਸਾਨਾਂ ਨੇ ਮਿਲ ਦੇ ਬਾਹਰ ਹੀ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। 

ਜਾਖੜ ਨੇ ਸਰਕਾਰ ’ਤੇ ਤਾਨਾਸ਼ਾਹੀ ਰਵੱਈਆ ਅਪਣਾਉਣ ਦਾ ਲਗਾਇਆ ਦੋਸ਼

ਧਰਨੇ ਦੀ ਪ੍ਰਧਾਨਗੀ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਧੀਰ ਜਾਖੜ ਨੇ ਕਿਹਾ ਕਿ ਪਿਛਲੇ ਇਕ ਮਹੀਨੇ ਤੋਂ ਕਿਸਾਨ ਗੰਨੇ ਦੇ ਭਾਅ ਵਧਾਉਣ ਦੀ ਮੰਗ ਕਰ ਰਹੇ ਹਨ। ਇਸਨੂੰ ਲੈ ਕੇ ਕਈ ਵਾਰ ਧਰਨਾ ਪ੍ਰਦਰਸ਼ਨ ਵੀ ਕੀਤੇ ਗਏ, ਸਰਕਾਰ ਅਤੇ ਪ੍ਰਸ਼ਾਸਨ ਦੇ ਨਾਂ ਕਈ ਵਾਰ ਮੰਗ ਪੱਤਰ ਵੀ ਸੌਂਪੇ ਗਏ। ਇਸਦੇ ਬਾਵਜੂਦ ਸਰਕਾਰ ਤਾਨਾਸ਼ਾਹੀ ਨੀਤੀ ’ਤੇ ਚੱਲਦੇ ਹੋਏ ਕਿਸਾਨ ਅਤੇ ਆਮ ਜਨਤਾ ਨੂੰ ਬਰਬਾਦ ਕਰਨ ’ਤੇ ਤੁਲੀ ਹੈ। ਜਾਖੜ ਨੇ ਕਿਹਾ ਕਿ ਸਰਕਾਰ ਦੇ ਇਸ ਰਵੱਈਏ ਨੂੰ ਕਿਸੇ ਵੀ ਕੀਮਤ ’ਤੇ ਸਹਿਨ ਨਹੀਂ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਸੂਬੇ ਦੀਆਂ ਸਾਰੀਆਂ ਸ਼ੂਗਰ ਮਿੱਲਾਂ ’ਤੇ ਤਾਲਾਬੰਦੀ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਕਿਸਾਨਾਂ ਨੇ ਸਾਫ ਕੀਤਾ ਕਿ ਜਦੋਂ ਤਕ ਕਿਸਾਨ ਗੰਨੇ ਦਾ ਭਾਅ ਵਧਾ ਕੇ ਪ੍ਰਤੀ ਕੁਅੰਟਲ 450 ਰੁਪਏ ਨਹੀਂ ਦਿੰਦੀ, ਉਦੋਂ ਤਕ ਕਿਸਾਨ ਮਿੱਲਾਂ ਦੇ ਬਾਹਰ ਹੀ ਡਟੇ ਰਹਿਣਗੇ। ਉਨ੍ਹਾਂ ਸਾਫ ਕਰ ਦਿੱਤਾ ਕਿ ਬੇਸ਼ੱਕ ਸਰਕਾਰ ਕਿਸਾਨਾਂ ’ਤੇ ਗੋਲੀ ਚਲਾ ਦੇਵੇ ਜਾਂ ਲਾਠੀਆਂ ਬਰਸਾ ਦੇਵੇ ਪਰ ਕਿਸਾਨ ਪਿੱਛੇ ਨਹੀਂ ਹਟਣਗੇ, ਇਹ ਫੈਸਲਾ ਹੁਣ ਸਰਕਾਰ ਨੇ ਕਰਨਾ ਹੈ। 

Add a Comment

Your email address will not be published. Required fields are marked *