Dubai ‘ਚ ਮੋਟਾ ਨਿਵੇਸ਼ ਕਰ ਰਹੇ ਭਾਰਤੀ ਨਿਵੇਸ਼ਕ, ਲਗਾਤਾਰ ਦੂਜੇ ਸਾਲ ਹਾਸਲ ਕੀਤਾ ਇਹ ਮੁਕਾਮ

ਦੁਬਈ – ਸੰਯੁਕਤ ਅਰਬ ਅਮੀਰਾਤ (ਯੂ. ਏ. ਆਈ.) ਦੇ ਦੁਬਈ ’ਚ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਮਾਮਲੇ ’ਚ ਭਾਰਤ ਪ੍ਰਮੁੱਖ ਸ੍ਰੋਤ ਦੇਸ਼ ਵਜੋਂ ਉੱਭਰਿਆ ਹੈ। ਬ੍ਰਿਟੇਨ ਦੇ ‘ਫਾਈਨਾਂਸ਼ੀਅਲ ਟਾਈਮਸ ਲਿਮ.) ਦੀ ਸੋਮਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਐੱਫ. ਡੀ. ਆਈ. ਯੋਜਨਾਵਾਂ ਦਾ ਐਲਾਨ ਅਤੇ ਅਨੁਮਾਨਿਤ ਐੱਫ. ਡੀ. ਆਈ. ਪੂੰਜੀ ਦੇ ਮਾਮਲੇ ’ਚ ਭਾਰਤ ਚੋਟੀ ਦੇ ਪੰਜ ਦੇਸ਼ਾਂ ’ਚ ਸ਼ਾਮਲ ਹੈ।

ਭਾਰਤ ਤੋਂ ਦੁਬਈ ’ਚ ਪਿਛਲੇ ਸਾਲ ਜਿਨ੍ਹਾਂ ਖੇਤਰਾਂ ਦੀਆਂ ਯੋਜਨਾਵਾਂ ’ਚ ਐੱਫ. ਡੀ. ਆਈ. ਆਇਆ ਹੈ, ਉਸ ’ਚ ਸਾਫਟਵੇਅਰ ਅਤੇ ਆਈ. ਟੀ. ਸੇਵਾਵਾਂ (32 ਫੀਸਦੀ), ਵਪਾਰ ਸੇਵਾਵਾਂ (19 ਫੀਸਦੀ), ਖਪਤਕਾਰ ਉਤਪਾਦ (9 ਫੀਸਦੀ), ਰੀਅਲ ਅਸਟੇਟ (ਛੇ ਫੀਸਦੀ) ਅਤੇ ਵਿੱਤੀ ਸੇਵਾਵਾਂ ਸ਼ਾਮਲ ਹਨ। ਰਿਪੋਰਟ ਮੁਤਾਬਕ ਉੱਥੇ ਹੀ ਜਿਨ੍ਹਾਂ ਖੇਤਰਾਂ ’ਚ ਭਾਰਤ ਤੋਂ ਦੁਬਈ ’ਚ ਐੱਫ. ਡੀ. ਆਈ. ਆਇਆ, ਉਨ੍ਹਾਂ ’ਚ ਖਪਤਕਾਰ ਉਤਪਾਦ (28 ਫੀਸਦੀ), ਸਾਫਟਵੇਅਰ ਅਤੇ ਆਈ. ਟੀ. ਸੇਵਾਵਾਂ (20 ਫੀਸਦੀ), ਸੰਚਾਰ (19 ਫੀਸਦੀ) ਫਾਰਮਾਸਿਊਟੀਕਲ (8 ਫੀਸਦੀ) ਅਤੇ ਵਪਾਰ ਸੇਵਾਵਾਂ (8 ਫੀਸਦੀ) ਸ਼ਾਮਲ ਹਨ।

ਦੁਬਈ ਨੇ ਭਾਰਤ ਤੋਂ ਐੱਫ. ਡੀ. ਆਈ. ਦੇ ਮਾਮਲੇ ’ਚ ਪਹਿਲਾ ਸਥਾਨ ਬਰਕਰਾਰ ਰੱਖਿਆ। ਨਾਲ ਹੀ 2022 ਵਿਚ ਨਵੀਆਂ ਯੋਜਨਾਵਾਂ ’ਚ ਸਿੱਧਾ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰਨ ਨੂੰ ਲੈ ਕੇ ਵੀ ਪਹਿਲੇ ਸਥਾਨ ’ਤੇ ਰਿਹਾ। ਰਿਪੋਰਟ ’ਚ ਕਿਹਾ ਗਿਆ ਹੈ ਕਿ 2022 ਲਗਾਤਾਰ ਦੂਜਾ ਸਾਲ ਹੈ, ਜਦੋਂ ਦੁਬਈ ਐੱਫ. ਡੀ. ਆਈ. ਯੋਜਨਾਵਾਂ ਦਾ ਐਲਾਨ ਹੋਇਆ, ਉਨ੍ਹਾਂ ’ਚ ਸਾਲਾਨਾ ਆਧਾਰ ’ਤੇ 89.5 ਫੀਸਦੀ ਦਾ ਵਾਧਾ ਹੋਇਆ। ਉੱਥੇ ਹੀ ਐੱਫ. ਡੀ. ਆਈ. ਪੂੰਜੀ ਸਾਲਾਨਾ ਆਧਾਰ ’ਤੇ 80.03 ਫੀਸਦੀ ਵਧੀ।

Add a Comment

Your email address will not be published. Required fields are marked *