ਹਮਲੇ ਤੋਂ ਬਾਅਦ ਇਮਰਾਨ ਖਾਨ ਦੀ ਪ੍ਰੈੱਸ ਕਾਨਫਰੰਸ, ਕਿਹਾ-ਮੈਨੂੰ ਪਤਾ ਸੀ ਕਿ ਹਮਲਾ ਹੋਵੇਗਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵੀਰਵਾਰ ਨੂੰ ਹੋਏ ਜਾਨਲੇਵਾ ਹਮਲੇ ’ਚ ਉਨ੍ਹਾਂ ਦੇ ਸੱਜੇ ਪੈਰ ’ਚ ਚਾਰ ਗੋਲੀਆਂ ਲੱਗੀਆਂ ਹਨ। ਖਾਨ ਆਪਣੇ ‘ਹਕੀਕੀ ਆਜ਼ਾਦੀ ਮਾਰਚ’ ਤਹਿਤ ਪੰਜਾਬ ਸੂਬੇ ਦੇ ਵਜ਼ੀਰਾਬਾਦ ’ਚ ਸਨ, ਜਦੋਂ ਉਨ੍ਹਾਂ ’ਤੇ ਇਹ ਜਾਨਲੇਵਾ ਹਮਲਾ ਹੋਇਆ। ਜਾਨਲੇਵਾ ਹਮਲੇ ਤੋਂ ਸ਼ੌਕਤ ਖਾਨਮ ਹਸਪਤਾਲ ਤੋਂ ਦੋਸ਼ ਨੂੰ ਸੰਬੋਧਿਤ ਕਰਦਿਆਂ ਖਾਨ ਨੇ ਕਿਹਾ ਕਿ ਉਨ੍ਹਾਂ ਜਾਨ ਤੋਂ ਮਾਰਨ ਦੀ ਸਾਜ਼ਿਸ਼ ਬਾਰੇ ਪਤਾ ਸੀ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ 70 ਸਾਲਾ ਮੁਖੀ ਨੇ ਦਾਅਵਾ ਕੀਤਾ, ‘‘ਮੈਂ ਹਮਲੇ ਬਾਰੇ ਬਾਅਦ ’ਚ ਵਿਸਥਾਰ ਨਾਲ ਗੱਲ ਕਰਾਂਗਾ। ਮੈਨੂੰ (ਹਮਲੇ ਤੋਂ) ਇਕ ਦਿਨ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਉਨ੍ਹਾਂ ਦੀ ਯੋਜਨਾ (ਪੰਜਾਬ ਸੂਬੇ ਦੇ) ਵਜ਼ੀਰਾਬਾਦ ਜਾਂ ਗੁਜਰਾਤ ’ਚ ਮੇਰਾ ਕਤਲ ਕਰਨ ਦੀ ਸੀ।’’ ਖਾਨ ਨੇ ਕਿਹਾ, ‘‘ਮੈਨੂੰ ਚਾਰ ਗੋਲ਼ੀਆਂ ਲੱਗੀਆਂ।’’ ਕ੍ਰਿਕਟ ਤੋਂ ਰਾਜਨੀਤੀ ’ਚ ਆਏ ਖ਼ਾਨ ਦਾ ਇਲਾਜ ਕਰ ਰਹੇ ਡਾਕਟਰ ਫੈਸਲ ਸੁਲਤਾਨ ਦਾ ਕਹਿਣਾ ਹੈ ਕਿ ਖਾਨ ਦੀ ਸੱਜੀ ਲੱਤ ਦੀ ਹੱਡੀ ਟੁੱਟ ਗਈ ਹੈ।

Add a Comment

Your email address will not be published. Required fields are marked *