ਮੁਸ਼ਕਿਲਾਂ ‘ਚ ਘਿਰੀ ਉਰਫੀ ਜਾਵੇਦ, ਮਹਿਲਾ ਕਮਿਸ਼ਨ ਨੇ ਪੁਲਸ ਨੂੰ ਦਿੱਤਾ ਕਾਰਵਾਈ ਦਾ ਹੁਕਮ

ਮੁੰਬਈ   – ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਮੁੰਬਈ ਪੁਲਸ ਨੂੰ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਧਿਆਨ ਆਕਰਸ਼ਿਤ ਕਰਨ ਦਾ ਯਤਨ ਕਰਨ ਵਾਲੀ ਮਾਡਲ ਅਤੇ ਅਦਾਕਾਰਾ ਉਰਫੀ ਜਾਵੇਦ ਖ਼ਿਲਾਫ਼ ਕਥਿਤ ਤੌਰ ’ਤੇ ਅਭੱਦਰ ਕੱਪੜੇ ਪਹਿਣਨ ਲਈ ਫੌਰੀ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਹੈ।

ਕਮਿਸ਼ਨ ਮੁਖੀ ਰੂਪਾਲੀ ਚਾਕਣਕਰ ਨੇ ਮੰਗਲਵਾਰ ਨੂੰ ਮੁੰਬਈ ਪੁਲਸ ਕਮਿਸ਼ਨਰ ਵਿਵੇਕ ਫਨਸਾਲਕਰ ਨੂੰ ਚਿੱਠੀ ਲਿਖ ਕੇ ਭਾਜਪਾ ਨੇਤਾ ਚਿਤਰਾ ਵਾਘ ਵਲੋਂ ਕੀਤੀ ਗਈ ਸ਼ਿਕਾਇਤ ਦੇ ਜਵਾਬ ‘ਚ ਉਚਿਤ ਕਾਰਵਾਈ ਕਰਨ ਲਈ ਕਿਹਾ। ਚਿਤਰਾ ਵਾਘ ਨੇ ਉਰਫੀ ਦੀ ਡਰੈੱਸਿੰਗ ਸ਼ੈਲੀ ਨੂੰ ਲੈ ਕੇ ਉਨ੍ਹਾਂ ਦੀ ਆਲੋਚਨਾ ਕੀਤੀ ਸੀ, ਜਿਸ ਤੋਂ ਬਾਅਦ ਅਭਿਨੇਤਰੀ ਅਤੇ ਉਨ੍ਹਾਂ ਦਰਮਿਆਨ ਕਾਫੀ ਵਾਦ-ਵਿਵਾਦ ਹੋ ਗਿਆ ਸੀ। ਵਾਘ ਇਸ ਮਾਮਲੇ ਨੂੰ ਪੁਲਸ ਕੋਲ ਵੀ ਲੈ ਗਈ ਅਤੇ ਉਨ੍ਹਾਂ ਦੀ ਕਮਜ਼ੋਰੀ ’ਤੇ ਨਾਰਾਜ਼ਗੀ ਪ੍ਰਗਟ ਕੀਤੀ।

ਉਨ੍ਹਾਂ ਉਰਫੀ ਦੇ ਅਭੱਦਰ ਪਹਿਰਾਵੇ ਖ਼ਿਲਾਫ ਸਖ਼ਤ ਕਾਰਵਾਈ ਦੀ ਧਮਕੀ ਦਿੱਤੀ। ਚਾਕਣਕਰ ਨੇ ਚਿੱਠੀ ਨੂੰ ਆਪਣੇ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਮਹਾਰਾਸ਼ਟਰ ਸੂਬਾ ਮਹਿਲਾ ਕਮਿਸ਼ਨ ਨੂੰ ਉਰਫੀ ਜਾਵੇਦ ਦੀ ਸ਼ਿਕਾਇਤੀ ਅਰਜ਼ੀ ਪ੍ਰਾਪਤ ਹੋਈ ਹੈ। ਇਸ ਵਿਚ ਅਰਜ਼ੀਦਾਤਾ ਦਾ ਕਹਿਣਾ ਹੈ ਕਿ ਮੈਂ ਸਿਨੇਮਾ ਨਾਲ ਸੰਬੰਧਤ ਫੈਸ਼ਨ ਉਦਯੋਗ ‘ਚ ਕੰਮ ਕਰ ਰਹੀ ਹਾਂ, ਮੇਰੇ ਰਹਿਣ ਦੀ ਸਥਿਤੀ ਅਤੇ ਪਹਿਰਾਵਾ ਆਦਿ ਪੇਸ਼ੇਵਰ ਜ਼ਰੂਰਤ ਹੈ।

Add a Comment

Your email address will not be published. Required fields are marked *