ਸੰਨੀ ਲਿਓਨੀ ਦਾ ‘ਮੇਰਾ ਪੀਆ ਘਰ ਆਇਆ 2.0’ ਦਾ ਟੀਜ਼ਰ ਆਊਟ

ਮੁੰਬਈ: ਅਦਾਕਾਰਾ ਸੰਨੀ ਲਿਓਨ ਦੀ ‘ਮੇਰਾ ਪੀਆ ਘਰ ਆਇਆ 2.0’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਸੰਨੀ ਲਿਓਨ ਨੇ ‘ਮੇਰਾ ਪੀਆ ਘਰ ਆਯਾ 2.0’ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ, ਜੋ 1995 ’ਚ ਮਾਧੁਰੀ ਦੀਕਸ਼ਿਤ ਦੀ ਬਲਾਕਬਸਟਰ ਫ਼ਿਲਮ ‘ਯਾਰਾਨਾ’ ’ਚ ਦਿਖਾਇਆ ਗਿਆ ਸੀ। ਸਾਲ 1995 ’ਚ ਇਸ ਗੀਤ ਨੂੰ ਕੋਰੀਓਗ੍ਰਾਫਰ ਸਰੋਜ ਖ਼ਾਨ ਨੇ ਕੋਰੀਓਗ੍ਰਾਫ ਕੀਤਾ ਸੀ। ਕਾਫੀ ਇੰਤਜ਼ਾਰ ਤੋਂ ਬਾਅਦ ਹੁਣ ਗੀਤ ਦਾ ਟੀਜ਼ਰ ਸਾਹਮਣੇ ਆਇਆ ਹੈ, ਜੋ 8 ਅਕਤੂਬਰ ਨੂੰ ਰਿਲੀਜ਼ ਹੋ ਰਿਹਾ ਹੈ। ਸੰਨੀ ਇਸ ਪ੍ਰਸਿੱਧ ਗੀਤ ’ਚ ਆਪਣੇ ਡਾਂਸ ਪ੍ਰਦਰਸ਼ਨ ਨਾਲ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਕਰਨ ਲਈ ਤਿਆਰ ਹੈ।

Add a Comment

Your email address will not be published. Required fields are marked *