ਕੰਧ ਟੱਪ ਕੇ ਸ਼ਾਹਰੁੱਖ ਖ਼ਾਨ ਦੇ ਬੰਗਲੇ ‘ਮੰਨਤ’ ‘ਚ ਜਾ ਵੜੇ 2 ਨੌਜਵਾਨ
March 3, 2023
![](http://mehakewattan.com/wp-content/uploads/2023/03/2023_3image_01_41_23044584063-ll.jpg)
ਮੁੰਬਈ : ਬਾਲੀਵੁੱਡ ਦੇ ‘ਕਿੰਗ ਖ਼ਾਨ’ ਸ਼ਾਹਰੁੱਖ ਖ਼ਾਨ ਦੇ ਬੰਗਲੇ ‘ਮੰਨਤ’ ਦੇ ਬਾਹਰ ਚਾਹੁਣ ਵਾਲਿਆਂ ਦੀ ਆਵਾਜਾਈ ਲੱਗੀ ਰਹਿਣਾ ਤਾਂ ਆਮ ਗੱਲ ਹੈ ਪਰ ਬੀਤੇ ਦਿਨੀਂ 2 ਨੌਜਵਾਨ ਕੰਧ ਟੱਪ ਕੇ ਅੰਦਰ ਦਾਖ਼ਲ ਹੋ ਗਏ। ਮੁੰਬਈ ਪੁਲਸ ਨੇ ਅਦਾਕਾਰ ਸ਼ਾਹਰੁੱਖ ਖ਼ਾਨ ਦੇ ਬੰਗਲੇ ਦੀ ਕੰਧ ਟੱਪ ਕੇ ਅੰਦਰ ਵੜਣ ਦੇ ਦੋਸ਼ ਹੇਠ ਵੀਰਵਾਰ ਨੂੰ 2 ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ। ਬਾਂਦਰਾ ਪੁਲਸ ਦੇ ਇਕ ਅਧਿਕਾਰੀ ਮੁਤਾਬਕ 19-20 ਸਾਲ ਦੇ ਦੋਹਾਂ ਨੌਜਵਾਨਾਂ ਨੂੰ ਬੰਗਲੇ ‘ਚ ਵੜਣ ‘ਤੇ ਉੱਥੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਫੜ ਲਿਆ।
ਪੁੱਛਗਿੱਛ ਦੌਰਾਨ ਦੋਵਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਗੁਜਰਾਤ ਤੋਂ ਆਏ ਹਨ ਤੇ ਸ਼ਾਹਰੁੱਖ ਖ਼ਾਨ ਨੂੰ ਮਿਲਣਾ ਚਾਹੁੰਦੇ ਸਨ। ਅਧਿਕਾਰੀ ਨੇ ਦੱਸਿਆ ਕਿ ਬਿਨਾ ਇਜਾਜ਼ਤ ਅੰਦਰ ਦਾਖ਼ਲ ਹੋਣ ਸਮੇਤ ਆਈ.ਪੀ.ਸੀ. ਦੀਆਂ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।