ਲੁਧਿਆਣਾ ‘ਚ ਝਾੜੀਆਂ ‘ਚੋਂ ਮਿਲੀ ਨੌਜਵਾਨ ਦੀ ਗਲੀ ਹੋਈ ਲਾਸ਼, ਮੌਕੇ ‘ਤੇ ਪੁੱਜੀ ਪੁਲਸ

ਲੁਧਿਆਣਾ : ਸਥਾਨਕ ਰਿਸ਼ੀ ਨਗਰ ਵਾਈ ਬਲਾਕ ਕੰਪਲੈਕਸ ਦਫ਼ਤਰ ਦੀਆਂ ਝਾੜੀਆਂ ਨੇੜੇ ਮੰਗਲਵਾਰ ਨੂੰ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਝਾੜੀਆਂ ‘ਚੋਂ ਬਦਬੂ ਆਉਣੀ ਸ਼ੁਰੂ ਹੋਈ ਤਾਂ ਇਸ ਬਾਰੇ ਪਤਾ ਲੱਗਿਆ। ਇਸ ਤੋਂ ਬਾਅਦ ਮੌਕੇ ‘ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਲਿਆ।

ਪੁਲਸ ਮੁਤਾਬਕ ਇਹ ਲਾਸ਼ 25-30 ਸਾਲ ਦੇ ਇਕ ਨੌਜਵਾਨ ਦੀ ਹੈ, ਜੋ ਕਿ ਪੂਰੀ ਤਰ੍ਹਾਂ ਗਲ ਚੁੱਕੀ ਹੈ। ਇਸ ਕਾਰਨ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਦਾ ਕਹਿਣਾ ਹੈ ਕਿ ਲਾਸ਼ 4-5 ਦਿਨ ਪੁਰਾਣੀ ਲੱਗ ਰਹੀ ਹੈ। ਫਿਲਹਾਲ ਪੁਲਸ ਵੱਲੋਂ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਪੋਸਟ ਮਾਰਟਮ ਤੋਂ ਬਾਅਦ ਅਸਲ ਸੱਚ ਦਾ ਪਤਾ ਲੱਗ ਸਕੇਗਾ।

Add a Comment

Your email address will not be published. Required fields are marked *