ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਕੇਂਦਰ ਸਰਕਾਰ ਤੁਰੰਤ ਰਿਹਾਅ ਕਰੇ : ਜਥੇ. ਦਾਦੂਵਾਲ

ਸਿਰਸਾ- ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਵਿਖੇ ਸ਼ਨੀਵਾਰ ਨੂੰ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਾਬਕਾ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਕਾਫਿਲੇ ਨਾਲ ਪੁੱਜੇ ਜਥੇਦਾਰ ਦਾਦੂਵਾਲ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਬੰਦੀ ਸਿੰਘ ਤੁਰੰਤ ਰਿਹਾਅ ਕੀਤੇ ਜਾਣ ਅਤੇ ਪੰਜਾਬ ਸਰਕਾਰ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਡੱਕੇ।

ਜਥੇਦਾਰ ਦਾਦੂਵਾਲ ਦੇ ਕਾਫਿਲੇ ਵਿਚ ਬਾਬਾ ਗੁਰਦੇਵ ਸਿੰਘ ਕਾਰ ਸੇਵਾ ਬੰਨੂੜ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਪੰਥਕ ਸੇਵਾ ਲਹਿਰ ਦਾਦੂ ਸਾਹਿਬ, ਬਾਬਾ ਸਵਰਨ ਸਿੰਘ ਸੈਦਖੇੜੀ, ਬਾਬਾ ਪ੍ਰੀਤਮ ਸਿੰਘ ਰਾਜਪੁਰਾ, ਬਾਬਾ ਭਗਵੰਤ ਸਿੰਘ ਢੀਂਡਸਾ, ਬਾਬਾ ਸੁਖਦੇਵ ਸਿੰਘ ਨਾਨਕਸਰ ਪਟਿਆਲਾ, ਬਾਬਾ ਸੁਰਿੰਦਰ ਸਿੰਘ ਧੰਨਾ ਭਗਤ, ਬਾਬਾ ਸਤਨਾਮ ਸਿੰਘ ਸਰਾਏ ਪੱਤਣ, ਬਾਬਾ ਸਾਹਿਬ ਸਿੰਘ ਸ੍ਰੀ ਅਨੰਦਪੁਰ ਸਾਹਿਬ, ਬਾਬਾ ਹਰਜੀਤ ਸਿੰਘ ਚੰਡੀਗੜ, ਸੰਤ ਬਾਬਾ ਲਖਵੀਰ ਸਿੰਘ, ਬਾਬਾ ਵਰਿੰਦਰ ਸਿੰਘ ਸਲਪਾਣੀ ਕੁਰੂਕੁਸ਼ੇਤਰ, ਬਾਬਾ ਦਿਲਬਾਗ ਸਿੰਘ ਕਾਰ ਸੇਵਾ ਸ੍ਰੀ ਅਨੰਦਪੁਰ ਸਾਹਿਬ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਮੰਡੇਬਰ, ਮੀਤ ਪ੍ਰਧਾਨ ਸਵਰਨ ਸਿੰਘ ਰਤੀਆ, ਮੈਂਬਰ ਬੀਬੀ ਬਲਜਿੰਦਰ ਕੌਰ ਖਾਲਸਾ, ਮੈਂਬਰ ਗੁਰਪ੍ਰਸਾਦਿ ਸਿੰਘ ਫਰੀਦਾਬਾਦ, ਬੀਬੀ ਸੁਖਮੀਤ ਕੌਰ ਦਾਦੂਵਾਲ, ਚਰਨ ਸਿੰਘ ਪ੍ਰੇਮਪੁਰਾ ਪ੍ਰਧਾਨ ਐੱਨ. ਆਰ. ਆਈ. ਵਿੰਗ ਅਮਰੀਕਾ, ਮੈਂਬਰ ਸੋਹਣ ਸਿੰਘ ਗਰੇਵਾਲ, ਜਥੇਦਾਰ ਮਨਮੋਹਣ ਸਿੰਘ ਬਲੌਲੀ ਯਮੁਨਾਨਗਰ, ਜਥੇਦਾਰ ਰਜਿੰਦਰ ਸਿੰਘ ਬਕਾਲਾ ਯਮੁਨਾਨਗਰ, ਉਮਰਾਓ ਸਿੰਘ ਛੀਨਾ, ਲਖਵਿੰਦਰ ਸਿੰਘ ਸਤਗੋਲੀ, ਕੁਲਦੀਪ ਸਿੰਘ ਚੰਡੀਗੜ, ਗੁਰਦੀਪ ਸਿੰਘ ਹੜਤਾਨ, ਐਡਵੋਕੇਟ ਛਿੰਦਰਪਾਲ ਸਿੰਘ ਬਰਾੜ, ਐਡਵੋਕੇਟ ਅਮਰਜੀਤ ਸਿੰਘ ਪੰਜੋਖਰਾ ਸਾਹਿਬ ਅੰਬਾਲਾ, ਐਡਵੋਕੇਟ ਬਲਬੀਰ ਸਿੰਘ ਸੇਵਕ, ਐਡਵੋਕੇਟ ਰਵਿੰਦਰ ਸਿੰਘ ਜੌਲੀ, ਐਡਵੋਕੇਟ ਰਸਪਿੰਦਰ ਸਿੰਘ ਸੋਹੀ ਵੀ ਕੌਮੀ ਇਨਸਾਫ ਮੋਰਚੇ ’ਚ ਚੰਡੀਗੜ ਪੁੱਜੇ।

Add a Comment

Your email address will not be published. Required fields are marked *