ਮੱਥੇ ‘ਤੇ ਚੰਦਨ ਦਾ ਤਿਲਕ ਲਗਾ ਬਾਬਾ ਕੇਦਾਰਨਾਥ ਜੀ ਦੀ ਆਰਤੀ ‘ਚ ਸ਼ਾਮਲ ਹੋਏ ਰਾਹੁਲ ਗਾਂਧੀ

 ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ 3 ਦਿਨਾਂ ਦੇ ਦੌਰੇ ‘ਤੇ ਕੇਦਾਰਨਾਥ ਪਹੁੰਚੇ ਹਨ। ਰਾਹੁਲ ਗਾਂਧੀ ਬਾਬਾ ਕੇਦਾਰਨਾਥ ਜੀ ਦੀ ਸ਼ਾਮ ਦੀ ਆਰਤੀ ਵਿੱਚ ਵੀ ਸ਼ਾਮਲ ਹੋਏ। ਉਹ ਸ਼ਾਮ 5.30 ਵਜੇ ਆਰਤੀ ਵਾਲੀ ਥਾਂ ‘ਤੇ ਪਹੁੰਚੇ ਤੇ ਹੱਥ ਜੋੜ ਕੇ ਬਾਬਾ ਦਾ ਸਿਮਰਨ ਕੀਤਾ। ਇਸ ਦੌਰਾਨ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਕੇਦਾਰ ਸਭਾ ਦੇ ਪ੍ਰਧਾਨ ਰਾਜਕੁਮਾਰ ਤਿਵਾੜੀ ਦੇ ਦੱਸਣ ਮੁਤਾਬਕ ਇਸ ਦੌਰਾਨ ਫੋਟੋ ਖਿਚਵਾਉਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਤੇ ਆਰਤੀ ‘ਚ ਸੀਮਤ ਲੋਕ ਹੀ ਸ਼ਾਮਲ ਹੋਏ। ਇਸ ਦੇ ਨਾਲ ਹੀ ਉਨ੍ਹਾਂ ਸੰਗਤਾਂ ਨੂੰ ਚਾਹ ਪਿਲਾ ਕੇ ਸੇਵਾ ਵੀ ਕੀਤੀ।ਦੁਪਹਿਰ 2 ਵਜੇ ਉਨ੍ਹਾਂ ਦਾ ਹੈਲੀਕਾਪਟਰ ਕੇਦਾਰਨਾਥ ਸਥਿਤ MI-26 ਹੈਲੀਪੈਡ ‘ਤੇ ਉੱਤਰਿਆ। ਇੱਥੇ ਕਾਂਗਰਸ ਦੇ ਸੂਬਾ ਤੇ ਜ਼ਿਲ੍ਹਾ ਪੱਧਰੀ ਆਗੂਆਂ ਤੇ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਦੇ ਸਮਰਥਕਾਂ ਦੀ ਭੀੜ ਇਕੱਠੀ ਹੋ ਗਈ। ਰਾਹੁਲ ਗਾਂਧੀ ਹੈਲੀਪੈਡ ਤੋਂ ਪੈਦਲ ਹੀ ਮੰਦਰ ਪਹੁੰਚੇ।

ਹੈਲੀਪੈਡ ਤੋਂ ਮੰਦਰ ਕੰਪਲੈਕਸ ਤੱਕ ਪੈਦਲ ਜਾਂਦੇ ਹੋਏ ਉਨ੍ਹਾਂ ਨੇ ਲੋਕਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਹੱਥ ਮਿਲਾਇਆ। ਉਹ ਮੰਦਰ ਨੇੜੇ ਰਾਜਸਥਾਨ ਭਵਨ (ਕਾਬਰਾ ਨਿਕੇਤਨ) ਪਹੁੰਚੇ, ਜਿੱਥੇ ਉਨ੍ਹਾਂ ਦੇ ਰਾਤ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੌਰਾਨ ਕੇਦਾਰਨਾਥ ਤੀਰਥਪੁਰੋਹਿਤ ਭਾਈਚਾਰੇ ਦੇ ਲੋਕ ਉਨ੍ਹਾਂ ਨੂੰ ਮਿਲੇ।

Add a Comment

Your email address will not be published. Required fields are marked *