ਹੁਣ ਟੈਸਟ ‘ਚ ਵੀ ਚੱਲੇਗਾ ਸੂਰਯਕੁਮਾਰ ਦਾ ਜਾਦੂ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਖ਼ਿਲਾਫ਼ ਮੁਕਾਬਲਿਆਂ ਲਈ ਟੀਮ ਦਾ ਐਲਾਨ

 BCCI ਨੇ ਨਿਊਜ਼ੀਲੈਂਡ ਖਿਲਾਫ਼ ਟੀ-20 ਤੇ ਵਨਡੇ ਅਤੇ ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਦੋ ਟੈਸਟ ਮੈਚਾਂ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਪ੍ਰਿਥਵੀ ਸ਼ਾਅ ਨੂੰ ਆਖਿਰਕਾਰ ਟੀ-20 ‘ਚ ਵਾਪਸ ਬੁਲਾ ਲਿਆ ਗਿਆ ਹੈ। ਉੱਧਰ ਸੂਰਯਕੁਮਾਰ ਯਾਦਵ ਆਸਟ੍ਰੇਲੀਆ ਦੇ ਖ਼ਿਲਾਫ਼ ਆਪਣਾ ਟੈਸਟ ਡੈਬਿਊ ਕਰ ਸਕਦੇ ਹਨ। ਕੇ.ਐੱਲ. ਰਾਹੁਲ ਅਤੇ ਅਕਸ਼ਰ ਪਟੇਲ ਪਰਿਵਾਰਕ ਕਾਰਨਾਂ ਕਰਕੇ ਵਨਡੇ ਅਤੇ ਟੀ-20 ਸੀਰੀਜ਼ ‘ਚ ਨਹੀਂ ਖੇਡ ਸਕਣਗੇ।

ਕੇ.ਐੱਸ. ਭਾਰਤ ਨੂੰ ਵਨਡੇ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਭਰਤ ਹੁਣ ਤੱਕ ਟੈਸਟ ਟੀਮ ਨਾਲ ਜੁੜੇ ਰਹੇ ਹਨ। ਵਿਕਟਕੀਪਰ ਹੋਣ ਦੇ ਨਾਤੇ ਉਸ ਨੂੰ ਕੇ.ਐੱਲ. ਰਾਹੁਲ ਦੀ ਜਗ੍ਹਾ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ। ਇਸ ਦੇ ਨਾਲ ਸ਼ਾਰਦੁਲ ਠਾਕੁਰ ਅਤੇ ਸ਼ਾਹਬਾਜ਼ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਟੀ-20 ਸੀਰੀਜ਼ ‘ਚ ਆਰਾਮ ਦਿੱਤਾ ਜਾ ਰਿਹਾ ਹੈ। ਤ੍ਰਿਪਾਠੀ ਅਤੇ ਜਿਤੇਸ਼ ਸ਼ਰਮਾ ਵੀ ਟੀਮ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਰਣਜੀ ਟਰਾਫੀ ‘ਚ 379 ਦੌੜਾਂ ਬਣਾਉਣ ਵਾਲੇ ਪ੍ਰਿਥਵੀ ਸ਼ਾਅ ਦੀ ਵੀ ਵਾਪਸੀ ਹੋਈ ਹੈ।

ਆਸਟ੍ਰੇਲੀਆ ਦੇ ਖ਼ਿਲਾਫ਼ ਪਹਿਲੇ ਦੋ ਟੈਸਟ ਮੈਚਾਂ ਲਈ ਟੀਮ ਦਾ ਐਲਾਨ ਕੀਤਾ ਗਿਆ ਹੈ। ਇਸ ‘ਚ ਜੈਦੇਵ ਉਨਾਦਕਟ ਅਤੇ ਸੂਰਯਕੁਮਾਰ ਯਾਦਵ ਨੂੰ ਪਹਿਲੀ ਵਾਰ ਖੇਡਣ ਦਾ ਮੌਕਾ ਮਿਲ ਸਕਦਾ ਹੈ। ਇਸ ਤੋਂ ਇਲਾਵਾ ਰਵਿੰਦਰ ਜਡੇਜਾ ਦੀ ਵੀ ਵਾਪਸੀ ਹੋਈ ਹੈ। ਕੇ.ਐੱਸ ਭਰਤ ਅਤੇ ਈਸ਼ਾਨ ਕਿਸ਼ਨ ਨੂੰ ਵੀ ਟੈਸਟ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।

Add a Comment

Your email address will not be published. Required fields are marked *