ਏਅਰ ਇੰਡੀਆ ਘਟਨਾ : ਸ਼ੰਕਰ ਮਿਸ਼ਰਾ ਨੇ ਕੋਰਟ ‘ਚ ਕਿਹਾ- ਔਰਤ ਨੇ ਖ਼ੁਦ ਕੀਤਾ ਸੀ ਪਿਸ਼ਾਬ

ਨਵੀਂ ਦਿੱਲੀ – ਏਅਰ ਇੰਡੀਆ ਦੇ ਜਹਾਜ਼ ‘ਚ ਇਕ ਬਜ਼ੁਰਗ ਮਹਿਲਾ ਸਹਿ ਯਾਤਰੀ ‘ਤੇ ਪਿਸ਼ਾਬ ਕਰਨ ਵਾਲੇ ਦੋਸ਼ੀ ਸ਼ੰਕਰ ਮਿਸ਼ਰਾ ਨੇ ਅਚਾਨਕ ਯੂ-ਟਰਨ ਲੈ ਲਿਆ ਹੈ। ਸ਼ੰਕਰ ਨੇ ਸ਼ੁੱਕਰਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੂੰ ਕਿਹਾ ਕਿ ਉਸ ਨੇ ਅਜਿਹਾ ਨਹੀਂ ਕੀਤਾ। ਪਿਛਲੇ ਸਾਲ 26 ਨਵੰਬਰ ਨੂੰ ਏਅਰ ਇੰਡੀਆ ਦੀ ਨਿਊਯਾਰਕ-ਨਵੀਂ ਦਿੱਲੀ ਉਡਾਣ ‘ਚ ਹੋਈ ਘਟਨਾ ਨੂੰ ਲੈ ਕੇ ਕੁਝ ਸਹਿਯਾਤਰੀਆਂ ਵਲੋਂ ਦੋਸ਼ੀ ਦੀ ਨਿੰਦਾ ਕੀਤੇ ਜਾਣ ਅਤੇ ਘਟਨਾ ਹੋਣ ਦੇ ਸੰਬੰਧ ‘ ਪੀੜਤ ਨਾਲ ਦੋਸ਼ੀ ਦੇ ਵਟਸਐੱਪ ਸੰਦੇਸ਼ਾਂ ਦੇ ਬਾਵਜੂਦ ਪਹਿਲੀ ਵਾਰ ਉਸ ਦੇ ਵਕੀਲ ਨੇ ਦਾਅਵਾ ਕੀਤਾ ਕਿ ਘਟਨਾ ਹੋਈ ਹੀ ਨਹੀਂ ਸੀ। 

ਬਚਾਅ ਪੱਖ ਦੇ ਵਕੀਲ ਨੇ ਮਿਸ਼ਰਾ ਵਲੋਂ ਕਿਹਾ,”ਮੈਂ ਦੋਸ਼ੀ ਨਹੀਂ ਹੋ। ਕੋਈ ਹੋਰ ਹੋਣਾ ਚਾਹੀਦਾ। ਉਸ (ਔਰਤ) ਨੇ ਖ਼ੁਦ ਪਿਸ਼ਾਬ ਕੀਤਾ। ਉਹ ਪ੍ਰੋਸਟੇਟ ਨਾਲ ਜੁੜੀ ਕਿਸੇ ਬੀਮਾਰੀ ਨਾਲ ਪੀੜਤ ਸੀ। ਇਹ ਉਹ ਨਹੀਂ ਸੀ। ਬੈਠਣ ਦੀ ਵਿਵਸਥਾ ਅਜਿਹੀ ਸੀ ਕਿ ਕੋਈ ਉਸ (ਔਰਤ) ਦੀ ਸੀਟ ਤੱਕ ਨਹੀਂ ਜਾ ਸਕਦਾ ਸੀ।” ਵਕੀਲ ਨੇ ਕਿਹਾ,”ਉਸ (ਔਰਤ) ਦੀ ਸੀਟ ‘ਤੇ ਸਿਰਫ਼ ਪਿੱਛਿਓਂ ਹੀ ਜਾਇਆ ਜਾ ਸਕਦਾ ਸੀ ਅਤੇ ਕਿਸੇ ਵੀ ਹਾਲਤ ‘ਚ ਪਿਸ਼ਾਬ ਸੀਟ ਦੇ ਸਾਹਮਣੇ ਵਾਲੇ ਹਿੱਸੇ ਤੱਕ ਨਹੀਂ ਪਹੁੰਚ ਸਕਦਾ ਸੀ। ਨਾਲ ਹੀ ਸ਼ਿਕਾਇਤਕਰਤਾ ਦੇ ਪਿੱਛੇ ਬੈਠੇ ਯਾਤਰੀ ਨੇ ਵੀ ਅਜਿਹੀ ਕੋਈ ਸ਼ਿਕਾਇਤ ਨਹੀਂ ਕੀਤੀ।” ਜੱਜ ਦੋਸ਼ੀ ਨੂੰ ਹਿਰਾਸਤ ‘ਚ ਲੈ ਕੇ ਪੁੱਛ-ਗਿੱਛੇ ਕੀਤੇ ਜਾਣ ਨਾਲ ਜੁੜੀ ਦਿੱਲੀ ਪੁਲਸ ਦੀ ਪਟੀਸ਼ਨ ‘ਤੇ ਸੁਣਵਾਈ ਕਰ ਰਹੇ ਸਨ।

Add a Comment

Your email address will not be published. Required fields are marked *