ਸਾਵਧਾਨ! ਦੇਸ਼ ’ਚ ਵਧਣ ਲੱਗੇ ਇਨਫਲੂਐਂਜਾ ਦੇ ਮਾਮਲੇ, ਜਾਣ ਲਓ ਡਾਕਟਰਾਂ ਦੀ ਸਲਾਹ

ਜਲੰਧਰ,- ਦੇਸ਼ ਦੇ ਕਈ ਹਿੱਸਿਆਂ ਵਿਚ ਐੱਚ-3 ਐੱਨ-2 ਇਨਫਲੂਐਂਜਾ ਫਲੂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ. ਐੱਮ. ਸੀ. ਆਰ.) ਨੇ ਜਿਥੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਕ ਐਡਵਾਈਜਰੀ ਜਾਰੀ ਕੀਤੀ ਹੈ, ਉਥੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਐਂਟੀਬਾਇਓਟਿਕਸ ਦੀ ਵਰਤੋਂ ਨੂੰ ਲੈ ਕੇ ਆਗਾਹ ਵੀ ਕੀਤਾ ਹੈ। ਆਈ. ਐੱਮ. ਏ. ਦਾ ਕਹਿਣਾ ਹੈ ਕਿ ਬਿਨਾਂ ਡਾਕਟਰਾਂ ਦੀ ਸਲਾਹ ਦੇ ਐਂਟੀਬਾਇਓਟਿਕਸ ਦੀ ਅੰਨ੍ਹੇਵਾਹ ਵਰਤੋਂ ਨਾ ਕੀਤੀ ਜਾਵੇ।

ਦੇਸ਼ਭਰ ਵਿਚ ਮੌਸਮ ਬਦਲ ਰਿਹਾ ਹੈ। ਇਸ ਦੇ ਕਾਰਨ ਲੋਕਾਂ ਵਿਚ ਬੁਖਾਰ, ਸਰਦੀ-ਜੁਕਾਮ ਦੇ ਮਾਮਲੇ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅਜਿਹੇ ਵਿਚ ਲੋਕ ਡਾਕਟਰਾਂ ਦੀ ਸਲਾਹ ਲਏ ਬਿਨਾਂ ਦਵਾਈਆਂ ਦਾ ਸੇਵਨ ਕਰ ਰਹੇ ਹਨ, ਜਿਸਨੂੰ ਲੈ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਐਡਵਾਈਜਰੀ ਜਾਰੀ ਕਰਦੇ ਹੋਏ ਐਂਟੀਬਾਇਓਟਿਕਸ ਤੋਂ ਬਚਣ ਦੀ ਸਲਾਹ ਦਿੱਤੀ ਹੈ। ਆਈ. ਐੱਮ. ਏ. ਨੇ ਕਿਹਾ ਕੀ ਖੰਘ, ਘਬਰਾਹਟ, ਉਲਟੀ, ਗਲੇ ਵਿਚ ਖਾਰਿਸ਼, ਬੁਖਾਰ, ਸਰੀਰ ਟੁੱਟਣ ਅਤੇ ਲੂਜ਼ ਮੋਸ਼ਨ ਵਾਲੇ ਰੋਗੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।

ਆਈ. ਐੱਮ. ਏ. ਨੇ ਦੱਸਿਆ ਕਿ ਇਨਫੈਕਸ਼ਨ ਔਸਤਨ 5 ਤੋਂ 7 ਦਿਨਾਂ ਤੱਕ ਰਹਿੰਦਾ ਹੈ। ਬੁਖਾਰ ਤਿੰਨ ਦਿਨਾਂ ਵਿਚ ਖਤਮ ਹੋ ਜਾਂਦਾ ਹੈ। ਪਰ ਖੰਘ ਤਿੰਨ ਹਫਤੇ ਤੱਕ ਬਣੀ ਰਹਿ ਸਕਦੀ ਹੈ। ਐੱਨ. ਡੀ. ਸੀ. ਦੀ ਜਾਣਕਾਰੀ ਮੁਤਾਬਕ ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲਿਆਂ ਵਿਚ ਐੱਚ-3 ਐੱਨ-2 ਇਨਫਲੂਐਂਜਾ ਵਾਇਰਸ ਦੇ ਹਨ।

ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਨੇ ਡਾਕਟਰਾਂ ਨੂੰ ਮੌਸਮੀ ਬੁਖਾਰ, ਸਰਦੀ ਅਤੇ ਖੰਘ ਲਈ ਐਂਟੀਬਾਇਓਟਿਕ ਦਵਾਵੀਆਂ ਦੇ ਨੁਸਖੇ ਤੋਂ ਬਚਣ ਲਈ ਕਿਹਾ ਹੈ। ਆਈ. ਐੱਮ. ਏ. ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਗਏ ਇਕ ਨੋਟਿਸ ਵਿਚ ਇਹ ਐਲਾਨ ਕੀਤਾ ਹੈ। ਨੋਟਿਸ ਵਿਚ ਕਿਹਾ ਗਿਆ ਹੈ ਕਿ ਮੌਸਮੀ ਬੁਖਾਰ ਇਕ ਹਫਤੇ ਤੋਂ ਜ਼ਿਆਦਾ ਨਹੀਂ ਰਹੇਗਾ ਅਤੇ ਐਂਟੀਬਾਇਓਟਿਕ ਦਵਾਈਆਂ ਦੇ ਸੇਵਨ ਤੋਂ ਬਚਣ ਦੀ ਲੋੜ ਹੈ। ਉਥੇ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿਚ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।

Add a Comment

Your email address will not be published. Required fields are marked *