ਆਪਣੀ ਧੀ ਨੂੰ ਮਿਲਣ ਆਏ ਪੰਜਾਬੀ ਬਜ਼ੁਰਗ ਦੀ ਨਿਊਜੀਲੈਂਡ ਹੋਈ ਮੌਤ

ਆਕਲੈਂਡ- ਨਿਊਜ਼ੀਲੈਂਡ ਦੇ ਪੰਜਾਬੀ ਭਾਈਚਾਰੇ ਨਾਲ ਜੁੜੀ ਇਸ ਸਮੇਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ 4 ਮਹੀਨੇ ਪਹਿਲਾਂ ਧੀ ਨੂੰ ਮਿਲਣ ਆਏ ਇੱਕ ਪੰਜਾਬੀ ਬਜ਼ੁਰਗ ਦੀ ਮੌਤ ਹੋ ਗਈ ਹੈ। ਰਿਪੋਰਟਾਂ ਅਨੁਸਾਰ ਮਹਿੰਗਾ ਸਿੰਘ 4 ਮਹੀਨਿਆਂ ਤੋਂ ਆਕਲੈਂਡ ‘ਚ ਆਪਣੀ ਧੀ ਅਤੇ ਜਵਾਈ ਦੇ ਨਾਲ ਰਹਿ ਰਹੇ ਸਨ। ਉਹ ਵੀਜੀਟਰ ਵੀਜਾ ‘ਤੇ ਪਰਿਵਾਰ ਨੂੰ ਮਿਲਣ ਆਏ ਹੋਏ ਸਨ ਇਸ ਤੋਂ ਪਹਿਲਾ ਵੀ ਉਹ ਨਿਊਜ਼ੀਲੈਂਡ ਆ ਚੁੱਕੇ ਸਨ। ਦੱਸ ਦੇਈਏ ਮਹਿੰਗਾ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਗੋਲੀਆਂ,ਦੇ ਰਹਿਣ ਵਾਲੇ ਸਨ। ਦੱਸ ਦੇਈਏ ਉਨ੍ਹਾਂ ਦਾ ਅੰਤਿਮ ਸੰਸਕਾਰ 30 ਅਕਤੂਬਰ 2023, ਦੁਪਹਿਰੇ 12.30 ਤੋਂ 2 ਵਜੇ, ਮੈਨੂਕਾਊ ਮੈਮੋਰੀਅਲ ਗਾਰਡਨ ਕਰੇਮੇਟੋਰੀਅਮ #361, ਪੁਹੀਨੂਈ ਰੋਡ, ਮੈਨੁਕਾਊ, ਆਕਲੈਂਡ ਵਿਖੇ ਹੋਏਗਾ। ਮਹਿੰਗਾ ਸਿੰਘ ਦੇ ਪਰਿਵਾਰ ‘ਚੋਂ ਉਨ੍ਹਾਂ ਦੀਆਂ 2 ਧੀਆਂ ਅਤੇ ਇੱਕ ਪੁੱਤਰ ਇੰਡੀਆ ਰਹਿ ਰਹੇ ਹਨ।

Add a Comment

Your email address will not be published. Required fields are marked *