ਵੀਜ਼ੇ ਦੇ ਇੰਤਜ਼ਾਰ ’ਚ ਅਫ਼ਗਾਨਿਸਤਾਨ ’ਚ ਫਸਿਆ ਨੌਜਵਾਨ, ਪਰਿਵਾਰ ਨੇ ਮਦਦ ਦੀ ਗੁਹਾਰ ਲਾਈ

ਤਿਰੂਵਨੰਤਪੁਰਮ – ਹਰ ਦਿਨ ਆਪਣੇ ਪਿਤਾ ਨੂੰ ਯਾਦ ਕਰਦੀ 9 ਸਾਲ ਦੀ ਬੱਚੀ ਨੇ ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਵਿਦੇਸ਼ ਤੋਂ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ। ਉਸ ਦੇ ਪਿਤਾ 2 ਸਾਲ ਪਹਿਲਾਂ ਅਫਗਾਨਿਸਤਾਨ ਵਿਚ ਫੱਸ ਗਏ ਸਨ ਅਤੇ ਆਪਣੇ ਪਰਿਵਾਰ ਕੋਲ ਪਰਤਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੇਰਲ ਯੂਨੀਵਰਸਿਟੀ ਦੇ ਸਮਾਜਸ਼ਾਸਤਰ ਵਿਭਾਗ ਵਿਚ ਪੋਸਟ ਡਾਕਟਰੋਲ ਫੈਲੋ ਗੁਲਾਬਮੀਰ ਰਹਿਮਾਨੀ ਆਪਣੇ ਵੀਜ਼ਾ ਦੇ ਨਵੀਨੀਕਰਣ ਤੋਂ ਇਲਾਵਾ ਖੋਜ ਦੇ ਸੰਬੰਧ ਵਿਚ ਅੰਕੜੇ ਇਕੱਠੇ ਕਰਨ ਲਈ ਸਾਲ 2020 ਵਿਚ ਅਫਗਾਨਿਸਤਾਨ ਗਏ ਸਨ। ਬਦਕਿਸਮਤੀ ਨਾਲ 2020 ਵਿਚ ਹੀ ਅਮਰੀਕੀ ਸਰਕਾਰ ਨੇ ਉਥੇ ਤਾਇਨਾਤ ਆਪਣੀ ਫੌਜ ਨੂੰ ਵਾਪਸ ਬੁਲਾਉਣਾ ਸ਼ੁਰੂ ਕਰ ਦਿੱਤਾ ਅਤੇ ਤਾਲਿਬਾਨ ਨੇ ਦੇਸ਼ ’ਤੇ ਕਬਜ਼ਾ ਕਰ ਲਿਆ।

ਵੀਜ਼ਾ ਨਵੀਨੀਕਰਣ ਦੀ ਨਿਯਮਿਤ ਕਵਾਇਦ ਰਹਿਮਾਨੀ ਦੇ ਪਰਿਵਾਰ ਲਈ ਮਾੜਾ ਸੁਪਨਾ ਸਾਬਿਤ ਹੋਈ, ਕਿਉਂਕਿ ਭਾਰਤ ਸਰਕਾਰ ਨੇ ਭੂ-ਸਿਆਸੀ ਦ੍ਰਿਸ਼ ਵਿਚ ਬਦਲਾਅ ਦੇ ਮੱਦੇਨਜ਼ਰ ਅਫਗਾਨਿਸਤਾਨ ਵਿਚ ਰਹਿ ਰਹੇ ਲੋਕਾਂ ਦਾ ਵੀਜ਼ਾ ਰੱਦ ਕਰ ਦਿੱਤਾ ਅਤੇ ਇਸ ਦੇ ਨਤੀਜੇ ਵਜੋਂ ਰਹਿਮਾਨੀ ਉਥੇ ਫੱਸ ਗਏ। ਉਨ੍ਹਾਂ ਈਰਾਨ ਦੇ ਰਸਤੇ ਵੀ ਭਾਰਤ ਪਰਤਣ ਦੀ ਕੋਸ਼ਿਸ਼ ਕੀਤੀ ਪਰ ਕਿਸਮਤ ਨੇ ਸਾਥ ਨਹੀਂ ਦਿੱਤਾ ਅਤੇ ਉਹ ਤਹਿਰਾਨ ਵਿਚ ਵੀਜ਼ਾ ਹਾਸਲ ਕਰਨ ਦਾ ਇੰਤਜ਼ਾਰ ਕਰ ਰਹੇ ਹਨ। ਰਹਿਮਾਨੀ ਨੇ ਈਰਾਨ ਤੋਂ ਵ੍ਹਟਸਐਪ ਕਾਲ ’ਤੇ ਹੱਡ-ਬੀਤੀ ਸੁਣਾਈ।

Add a Comment

Your email address will not be published. Required fields are marked *