ਭਾਜਪਾ ਦੇ ਦੋਸ਼ਾਂ ‘ਤੇ ਰਾਘਵ ਚੱਢਾ ਬੋਲੇ- ਫਰਜ਼ੀ ਦਸਤਖ਼ਤ ਦਾ ਅਫ਼ਵਾਹ ਫੈਲਾਈ ਗਈ

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ‘ਤੇ ਭਾਜਪਾ ਨੇ ਦਿੱਲੀ ਸੇਵਾ ਬਿੱਲ ਲਈ ਪ੍ਰਸਤਾਵ ‘ਚ ਫਰਜ਼ੀ ਦਸਤਖ਼ਤ ਦਾ ਦੋਸ਼ ਲਾਇਆ ਹੈ। ਦਰਅਸਲ ਸੋਮਵਾਰ ਨੂੰ ਕਰੀਬ 8 ਘੰਟੇ ਦੀ ਚਰਚਾ ਮਗਰੋਂ ਰਾਜ ਸਭਾ ਵਿਚ ਵੋਟਿੰਗ ਮਗਰੋਂ ਬਿੱਲ ‘ਤੇ ਮੋਹਰ  ਲੱਗ ਗਈ ਪਰ ਇਸ ਬਿੱਲ ਦੇ ਪਾਸ ਹੋਣ ਦੌਰਾਨ ਇਕ ਵੱਡਾ ਬਖੇੜਾ ਹੋ ਗਿਆ। ਰਾਘਵ ਚੱਢਾ ਨੇ ਬਿੱਲ ਨੂੰ ਸਲੈਕਟ ਕਮੇਟੀ ‘ਚ ਭੇਜੇ ਜਾਣ ਲਈ ਪ੍ਰਸਤਾਵ ਭੇਜਿਆ। ਰਾਘਵ ਚੱਢਾ ‘ਤੇ ਦਿੱਲੀ ਸੇਵਾ ਬਿੱਲ ਨੂੰ ਸਲੈਕਟ ਕਮੇਟੀ ਨੂੰ ਭੇਜਣ ਲਈ ਸੰਸਦ ਮੈਂਬਰਾਂ ਨੇ ਫਰਜ਼ੀ ਦਸਤਖ਼ਤ ਕਰਨ ਦਾ ਦੋਸ਼ ਹੈ। ਰਾਘਵ ਅਤੇ ਸੰਜੇ ਸਿੰਘ ਨੇ ਰਾਹੁਲ ਗਾਂਧੀ ਵਾਂਗ ਮੈਂਬਰਸ਼ਿਪ ਖੋਹ ਲਏ ਜਾਣ ਦੀ ਸਾਜਿਸ਼ ਦਾ ਦੋਸ਼ ਲਾਇਆ। ਰਾਘਵ ਨੇ ਕਿਹਾ ਕਿ ਇਹ ਮਾੜਾ ਪ੍ਰਚਾਰ ਕੀਤਾ ਗਿਆ ਹੈ ਕਿ ਰਾਜ ਸਭਾ ‘ਚ ਚੋਣ ਕਮੇਟੀ ਦੇ ਨਾਂ ਪ੍ਰਸਤਾਵਿਤ ਕਰਨ ਲਈ ਦਸਤਖ਼ਤ, ਲਿਖਤੀ ਸਹਿਮਤੀ ਲੈਣ ਦੀ ਲੋੜ ਹੁੰਦੀ ਹੈ।

ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਰਾਘਵ ਨੂੰ ਨੋਟਿਸ ਜਾਰੀ ਕਰ ਕੇ ਪੁੱਛਿਆ ਕਿ ਕਿਉਂ ਨਾ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਬਾਬਤ ਰਾਘਵ ਚੱਢਾ ਨੇ ਭਾਜਪਾ ਦੇ ਦੋਸ਼ਾਂ ਨੂੰ ਨਿਰਾਧਾਰ ਦੱਸਦੇ ਹੋਏ ਕਿਹਾ ਕਿ ਫਰਜ਼ੀ ਦਸਤਖ਼ਤ ਦੀ ਅਫਵਾਹ ਫੈਲਾਈ ਗਈ। ਪ੍ਰਸਤਾਵ ਲਈ ਕਿਸੇ ਸੰਸਦ ਮੈਂਬਰ ਦੇ ਦਸਤਖ਼ਤ ਦੀ ਜ਼ਰੂਰਤ ਨਹੀਂ ਪੈਂਦੀ, ਇਹ ਤਾਂ ਨਿਯਮ ਹੈ। ਇਸ ਲਈ ਦਸਤਖ਼ਤ ਦੀ ਗਲਤ ਵਿਆਖਿਆ ਦਾ ਕੋਈ ਸਵਾਲ ਹੀ ਨਹੀਂ ਬਣਦਾ ਹੈ। ਹਾਲਾਂਕਿ ਸਭਾਪਤੀ ਨੇ ਵਿਸ਼ੇਸ਼ ਅਧਿਕਾਰ ਭੰਗ ਕੀਤੇ ਜਾਣ ਸਬੰਧੀ ਸ਼ਿਕਾਇਤ ਹੁਣ ਵਿਸ਼ੇਸ਼ ਅਧਿਕਾਰ ਕਮੇਟੀ ਦੇ ਹਵਾਲੇ ਕਰ ਦਿੱਤੀ ਗਈ ਹੈ।

Add a Comment

Your email address will not be published. Required fields are marked *