ਨਡਾਲਾ ਦੀ ਦਿਲ ਕੁਮਾਰੀ ਆਸਟ੍ਰੇਲੀਅਨ ਪੁਲਸ ’ਚ ਹੋਈ ਭਰਤੀ

ਨਡਾਲਾ –ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਦੇ ਪਿੰਡ ਨਡਾਲਾ ਦੀ ਰਹਿਣ ਵਾਲੀ ਦਿਲ ਕੁਮਾਰੀ ਪਤਨੀ ਗੌਰਵ ਅਨੇਜਾ ਨੇ ਆਸਟ੍ਰੇਲੀਅਨ ਪੁਲਸ ’ਚ ਭਰਤੀ ਹੋ ਕੇ ਜਿਥੇ ਪੰਜਾਬੀਆਂ ਦਾ ਮਾਣ ਵਧਾਇਆ ਹੈ, ਉਥੇ ਹੀ ਆਪਣਾ, ਆਪਣੇ ਮਾਤਾ-ਪਿਤਾ, ਸੱਸ-ਸਹੁਰੇ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਦੱਸ ਦੇਈਏ ਕਿ ਦਿਲ ਕੁਮਾਰੀ ਪਤਨੀ ਗੌਰਵ ਅਨੇਜਾ ਨਡਾਲਾ ਦੇ ਤਿਲਕ ਰਾਜ ਅਨੇਜਾ ਦੀ ਵੱਡੀ ਨੂੰਹ ਹੈ, ਜੋ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਿਆਹ ਕਰ ਕੇ 12 ਸਾਲ ਪਹਿਲਾਂ ਸ਼ਹਿਰ ਸਿਡਨੀ ਆਸਟ੍ਰੇਲੀਆ ਚਲੇ ਗਏ।

ਉਨ੍ਹਾਂ ਨੇ ਉਥੇ ਆਪਣੀ ਮਿਹਨਤ ਸਦਕਾ ਆਸਟ੍ਰੇਲੀਆ ਪੁਲਸ ’ਚ ਜੁਆਇਨ ਹੋਣ ਲਈ ਤਿਆਰੀ ਕੀਤੀ ਤੇ ਆਸਟ੍ਰੇਲੀਅਨ ਪੁਲਸ ’ਚ ਭਰਤੀ ਹੋ ਕੇ ਸਿਰਫ ਆਪਣੇ ਪਰਿਵਾਰ ਦਾ ਹੀ ਨਹੀਂ, ਬਲਕਿ ਪੂਰੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਦਿਲ ਕੁਮਾਰੀ ਦੀ ਇਸ ਕਾਮਯਾਬੀ ’ਤੇ ਪਰਿਵਾਰ, ਰਿਸ਼ਤੇਦਾਰ, ਪਤਵੰਤੇ ਸੱਜਣ ਤੇ ਇਲਾਕਾ ਨਿਵਾਸੀਆਂ ’ਚ ਖ਼ੁਸ਼ੀ ਦੀ ਲਹਿਰ ਹੈ।

Add a Comment

Your email address will not be published. Required fields are marked *