ਲੁਧਿਆਣਾ ਦੇ ਸਿਵਲ ਹਸਪਤਾਲ ‘ਚ ‘ਲਾਸ਼’ ਨੂੰ ਲੈ ਕੇ ਹੰਗਾਮਾ

ਲੁਧਿਆਣਾ : ਲੁਧਿਆਣਾ ਸਿਵਲ ਹਸਪਤਾਲ ‘ਚ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਲਾਸ਼ ਬਦਲ ਜਾਣ ਕਾਰਨ ਇਕ ਪਰਿਵਾਰ ਨੇ ਹਸਪਤਾਲ ਅੰਦਰ ਭੰਨਤੋੜ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਡਾਕਟਰਾਂ ਦੀ ਵੀ ਕੁੱਟਮਾਰ ਕੀਤੀ।

ਅਸਲ ‘ਚ ਸਿਵਲ ਹਸਪਤਾਲ ‘ਚ ਕਿਸੇ ਵਿਅਕਤੀ ਦੀ ਲਾਸ਼ ਆਈ ਸੀ, ਜਿਸ ਨੂੰ ਹਸਪਤਾਲ ਦੇ ਸਟਾਫ਼ ਵੱਲੋਂ ਕਿਸੇ ਹੋਰ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਉਕਤ ਪਰਿਵਾਰ ਨੇ ਲਾਸ਼ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ। ਇਸ ਬਾਰੇ ਜਦੋਂ ਮ੍ਰਿਤਕ ਵਿਅਕਤੀ ਦੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਹਸਪਤਾਲ ‘ਚ ਹੰਗਾਮਾ ਕਰ ਦਿੱਤਾ। 

Add a Comment

Your email address will not be published. Required fields are marked *